Punjab
LOK SABHA ELECTION 2024: ਚੋਣ ਕਮਿਸ਼ਨ ਨੇ 11 ਰਾਜਾਂ ਦੇ ਅਧਿਕਾਰੀਆਂ ਨੂੰ ਕੀਤਾ ਤਲਬ

5 ਅਪ੍ਰੈਲ 2024: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਿੰਗ ਪ੍ਰਤੀਸ਼ਤ ਨੂੰ ਲਗਾਤਾਰ ਵਧਾ ਰਹੇ ਉਨ੍ਹਾਂ ਸਾਰੇ 11 ਰਾਜਾਂ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ, ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਤਦਾਨ ਰਾਸ਼ਟਰੀ ਔਸਤ ਤੋਂ ਘੱਟ ਸੀ।
ਇਨ੍ਹਾਂ ਵਿੱਚ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਤੇਲੰਗਾਨਾ, ਗੁਜਰਾਤ, ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਝਾਰਖੰਡ ਦੇ ਕਰੀਬ 50 ਲੋਕ ਸਭਾ ਹਲਕੇ ਅਜਿਹੇ ਸਨ, ਜਿੱਥੇ ਰਾਸ਼ਟਰੀ ਔਸਤ ਤੋਂ ਘੱਟ ਵੋਟਿੰਗ ਹੋਈ। ਅਜਿਹੇ 17 ਸ਼ਹਿਰੀ ਖੇਤਰ ਵੀ ਸਨ ਜਿੱਥੇ ਵੋਟਿੰਗ ਰਾਸ਼ਟਰੀ ਔਸਤ ਤੋਂ ਘੱਟ ਸੀ।