Uncategorized
ਲੁਧਿਆਣਾਂ ਤੋਂ ਦੋ ਬੱਚਿਆਂ ਦੇ ਕਿਡਨੈਪਿੰਗ ਦਾ ਮਾਮਲਾ CCTV ਕੈਮਰੇ ‘ਚ ਹੋਇਆ ਕੈਦ
ਲੁਧਿਆਣਾ ਤੇ ਗੋਬਿੰਦਗੜ੍ਹ ਬਿਹਾਰੀ ਕਲੋਨੀ ਤੋਂ ਦੋ ਬੱਚਿਆਂ ਤੇ ਕਿਡਨੈਪ ਹੋਣ ਦਾ ਮਾਮਲਾ ਸਾਹਮਣੇ ਆਇਆ ਬੱਚਿਆਂ ਨੂੰ ਕਿਡਨੈਪ ਕਰਨ ਵਾਲਾ ਮੁਲਜ਼ਮ ਪਰਿਵਾਰ 5 ਦਿਨ ਪਹਿਲਾਂ ਹੀ ਕਾਲੋਨੀ ‘ਚ ਬਣੇ ਇਕ ਵਿਹੜੇ ਵਿਚ ਰਹਿਣ ਆਇਆ ਸੀ। ਜਿਸ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦੀ 17 ਸਾਲਾਂ ਬੇਟੀ ਸੀ। ਉਨ੍ਹਾਂ ਦੀ ਬੇਟੀ ਵੱਲੋਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਆਸ-ਪਾਸ ਦੇ ਲੋਕਾਂ ਦਾ ਵਿਸ਼ਵਾਸ ਹਾਸਲ ਕੀਤਾ ਗਿਆ ਤੇ ਮੌਕਾ ਮਿਲਦੇ ਹੀ ਮੁਲਜ਼ਮਾਂ ਨੇ 6 ਸਾਲ ਦੇ ਰਵੀ ਅਤੇ ਢਾਈ ਸਾਲ ਦੇ ਪ੍ਰਿੰਸ ਨੂੰ ਘੁਮਾਉਣ ਦੇ ਬਹਾਨੇ ਕਿਡਨੈਪ ਕਰ ਲਿਆ। ਦੋਨੋਂ ਬੱਚਿਆਂ ਨੂੰ ਨਾਲ ਲਿਜਾਂਦੇ ਸਮੇਂ ਮਾਂ ਬੇਟੀ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆ ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਹੁਣ ਮੁਲਜ਼ਮਾਂ ਵਿਰੁੱਧ ਕਿਡਨੈਪਿੰਗ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮਹਿਜ਼ 5 ਦਿਨਾਂ ਵਿਚ ਹੀ ਆਸਪਾਸ ਦੇ ਵਿਹੜਿਆਂ ਵਿੱਚ ਰਹਿਣ ਵਾਲੇ ਪਰਵਾਸੀ ਨਾਲ ਇਨ੍ਹਾਂ ਮੇਲ-ਮਿਲਾਪ ਬਣਾ ਕੇ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਪੜ੍ਹਨ ਲਈ ਉਨ੍ਹਾਂ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਪਰ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਉਦੋਂ ਨਿਕਲ ਗਈ ਜਦੋਂ ਆਰੋਪੀ ਪਤੀ-ਪਤਨੀ ਨੇ ਆਪਣੀ ਬੇਟੀ ਦੀ ਮੱਦਦ ਨਾਲ ਟਿਊਸ਼ਨ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਕਿਡਨੈਪ ਕਰ ਲਿਆ ਤੇ ਮੌਕੇ ਤੋਂ ਫ਼ਰਾਰ ਹੋ। ਪੀੜਤ ਪਰਿਵਾਰਾਂ ਦੇ ਬੱਚੇ ਜਦੋਂ ਘਰ ਨਹੀਂ ਆਏ ਤਾਂ ਉਨ੍ਹਾਂ ਨੇ ਮੁਲਜ਼ਮ ਦੇ ਘਰ ਜਾ ਕੇ ਵੇਖਿਆ ਤਾਂ ਉਥੇ ਤਾਲਾ ਲੱਗਿਆ ਸੀ ਤੇ ਫਿਰ ਉਨ੍ਹਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ, ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਮੁਲਜ਼ਮ ਬੱਚਿਆਂ ਨੂੰ ਨਾਲ ਲਿਜਾਂਦੇ ਵਿਖਾਈ ਦਿੱਤੇ।
ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਖਿਲਾਫ ਕਿਡਨੈਪਿੰਗ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਅਤੇ ਬੱਚਿਆਂ ਨੂੰ ਸਹੀ ਸਲਾਮਤ ਲਿਆਉਣ ਦਾ ਦਾਅਵਾ ਕਰ ਰਹੀ ਹੈ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਪਿਛਲੇ ਕਾਫੀ ਸਮੇਂ ਤੋਂ ਬਿਹਾਰੀ ਕਲੋਨੀ ਵਿੱਚ ਰਹਿ ਰਹੇ ਹਨ ਕੁਝ ਦਿਨ ਪਹਿਲਾਂ ਇਸ ਕਲੋਨੀ ਵਿੱਚ ਇੱਕ ਪਰਿਵਾਰ ਰਹਿਣ ਆਇਆ ਜਿਸ ਨਾਲ ਉਨ੍ਹਾਂ ਦਾ ਮੇਲ ਮਿਲਾਪ ਵਧ ਗਿਆ ਤੇ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਕੋਲ ਟਿਊਸ਼ਨ ਪੜ੍ਹਨ ਲਈ ਭੇਜਣ ਲੱਗ ਪਏ। 25 ਜੂਨ ਨੂੰ ਉਹ ਬੱਚਿਆਂ ਨੂੰ ਕੋਈ ਲਾਲਚ ਦੇ ਕੇ ਆਪਣੇ ਨਾਲ ਕਿਡਨੈਪ ਕਰਕੇ ਲੈ ਗਏ ਜਿਸ ਦੀਆ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਮਾਂ ਬੇਟੀ ਨੇ ਇੱਕ ਬੱਚੇ ਨੂੰ ਗੋਦੀ ਚੁਕਿਆ ਹੈ ਦੂਜੇ ਬੱਚੇ ਦਾ ਹੱਥ ਫੜ ਲਿਜਾਂ ਰਹੀਆਂ ਹਨ ਫਿਲਹਾਲ ਪੁਲਿਸ ਨੇ ਮੁਲਜ਼ਮ ਪਰਿਵਾਰ ਦੀ ਭਾਲ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਮਰਾ ਕਿਰਾਏ ਤੇ ਦੇਣ ਵਾਲੇ ਮਕਾਨ ਮਾਲਕ ਤੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਕਿਰਾਏਦਾਰ ਦੀ ਵੈਰੀਫਿਕੇਸ਼ਨ ਕਿਓ ਨਹੀ ਕਰਵਾਈ ਅਤੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਦਾ ਕੋਈ ਪਹਿਚਾਣ ਪੱਤਰ ਹਨ ਕਿਉਂ ਨਹੀ ਲਿਆ ਗਿਆ।