Connect with us

Ludhiana

ਲੁਧਿਆਣਾ ‘ਚ ਪ੍ਰਵਾਸੀ ਭਾਈਚਾਰਾਂ ਸੜਕਾਂ ‘ਤੇ

Published

on

ਲੁਧਿਆਣਾ, 16 ਅਪ੍ਰੈਲ (ਸੰਜੀਵ ਸੂਦ): ਇੱਥੇ ਦੇ ਸ਼ੇਰਪੁਰ ਖੇਤਰ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦ ਪ੍ਰਵਾਸੀ ਭਾਈਚਾਰਾ ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰ ਆਇਆ ।

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਤੱਕ ਰਾਸ਼ਨ ਨਹੀਂ ਪਹੁੰਚਾਇਆ ਜਾ ਰਿਹਾ । ਜਿਸ ਕਾਰਨ ਉਹ ਮਜਬੂਰਨ ਸੜਕਾਂ ‘ਤੇ ੳੱਤਰੇ ਹਨ ।

ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਸ਼ਾਤ ਕਰਵਾਇਆ ਤੇ ਏ.ਡੀ.ਸੀ.ਪੀ. ਅਜਿੰਦਰ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਸੂਚੀਆਂ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਤੱਕ ਸਹੀ ਤਰੀਕੇ ਨਾਲ ਰਾਸ਼ਨ ਪਹੁੰਚਾਇਆ ਜਾ ਸਕੇ ।