National
ਮੱਧ ਪ੍ਰਦੇਸ਼ ਦੇ CM ਮੋਹਨ ਯਾਦਵ ਨੇ ਬਣਾਈ ਅਦਰਕ ਵਾਲੀ ਚਾਹ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦਾ ਇਕ ਵੀਡੀਓ ਸੋਸ਼ਲ਼ ਮੀਡੀਆ ਤੇ ਖ਼ੂਬ ਵਾਇਰਲ ਹੋ ਰਿਹਾ ਹੈ. ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ। ਦਰਅਸਲ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮੋਹਨ ਯਾਦਵ ਇਕ ਚਾਹ ਵਾਲੇ ਖੋਖੇ ‘ਤੇ ਜਾਂਦੇ ਹਨ, ਜਿੱਥੇ ਖੁਦ ਚਾਹ ਬਣਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਦਰਅਸਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਐਤਵਾਰ ਨੂੰ ਅਚਾਨਕ ਸਤਨਾ ਦੇ ਚਿਤਰਕੂਟ ‘ਚ ਸੜਕ ਕੰਢੇ ਇਕ ਦੁਕਾਨ ‘ਤੇ ਰੁਕੇ ਤੇ ਆਸ-ਪਾਸ ਦੇ ਲੋਕਾਂ ਲਈ ਚਾਹ ਬਣਾਈ। ਯਾਦਵ ਤੇ ਉਨ੍ਹਾਂ ਦੀ ਪਤਨੀ ਸੀਮਾ ਯਾਦਵ ਇਲਾਕੇ ‘ਚ ਮੰਦਰਾਂ ‘ਚ ਦਰਸ਼ਨ ਕਰਨ ਆਏ ਸਨ। ਮੁੱਖ ਮੰਤਰੀ ਫੁੱਟਪਾਥ ਦੀ ਰੇਲਿੰਗ ਜ਼ਰੀਏ ਸਟਾਲ ‘ਤੇ ਪੁੱਜੇ ਤੇ ਸਟਾਲ ਦੀ ਮਾਲਕਣ ਰਾਧਾ ਨਾਲ ਗੱਲਬਾਤ ਕੀਤੀ ਤੇ ਫਿਰ ਚਾਹ ਬਣਾਉਣ ਲੱਗੇ।
ਇਸ ਦੌਰਾਨ ਉੱਥੇ ਖੜ੍ਹੇ ਇਕ ਵਿਅਕਤੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ ਆਪਣੀ ਪਤਨੀ ਲਈ ਚਾਹ ਬਣਾਈ ਹੈ? ਯਾਦਵ ਨੇ ਕਿਹਾ ਕਿ ਮੈਂ ਆਪਣੀ ਭੈਣ (ਸਟਾਲ ਮਾਲਕਣ ਦਾ ਜ਼ਿਕਰ ਕਰਦਿਆਂ) ਲਈ ਚਾਹ ਬਣਾਵਾਂਗਾ। ਇਸ ਤੋਂ ਬਾਅਦ ਉਨ੍ਹਾਂ ਨੇ ਚਾਹ ਦਾ ਸਵਾਦ ਵਧਾਉਣ ਲਈ ਅਦਰਕ ਕੁੱਟਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਨੇ ਕਈ ਕੱਪਾਂ ‘ਚ ਚਾਹ ਪਾਈ ਤੇ ਆਪਣੇ ਨਾਲ ਆਏ ਸਥਾਨਕ ਭਾਜਪਾ ਵਿਧਾਇਕ ਤੇ ਸਟਾਲ ‘ਤੇ ਮੌਜੂਦ ਲੋਕਾਂ ਨੂੰ ਚਾਹ ਦਿੱਤੀ, ਜਿਨ੍ਹਾਂ ‘ਚ ਕਈ ਔਰਤਾਂ ਵੀ ਸ਼ਾਮਲ ਸਨ। ਇਸ ਮਗਰੋਂ ਚਾਹ ਵਾਲੀ ਦੁਕਾਨ ਚਲਾਉਣ ਵਾਲੀ ਔਰਤ ਨੂੰ ਕੁੱਝ ਪੈਸੇ ਵੀ ਦਿੱਤੇ।