Connect with us

Punjab

ਪੰਜਾਬ ‘ਚ ਇੱਥੇ ਵਾਪਰਿਆ ਵੱਡਾ ਰੇਲ ਹਾਦਸਾ

Published

on

ਇਸ ਸਮੇਂ ਦੀ ਬੇਹੱਦ ਮੰਦਭਾਗੀ ਖ਼ਬਰ ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇਕ ਯਾਤਰੀਆਂ ਨਾਲ ਭਰੀ ਟ੍ਰੇਨ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਯਾਤਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪਤਾ ਲੱਗਾ ਹੈ ਕਿ ਟ੍ਰੇਨ ਅੰਮ੍ਰਿਤਸਰ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਸਰਹਿੰਦ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਗਰੀਬ ਰਥ ਐਕਸਪ੍ਰੈਸ ਟ੍ਰੇਨ ਤੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਨੂੰ ਦੇਖ ਕੇ ਯਾਤਰੀਆਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦਾ ਪਤਾ ਲੱਗਦੇ ਸਾਰ ਕਈ ਲੋਕਾਂ ਨੇ ਤੁਰੰਤ ਅਲਾਰਮ ਚੇਨ ਖਿੱਚ ਦਿੱਤੀ, ਜਿਸ ਨਾਲ ਟ੍ਰੇਨ ਰੁਕ ਗਈ।

ਦੱਸਣਯੋਗ ਹੈ ਕਿ ਸਵਾਰੀਆਂ ਨਾਲ ਭਰੀ ਗਰੀਬ ਰਥ ਐਕਸਪ੍ਰੈਸ ਟ੍ਰੇਨ ਦਾ ਏਅਰ ਕੰਪ੍ਰੈਸਰ ਫਟਣ ਤੋਂ ਬਾਅਦ ਗੈਸ ਲੀਕ ਹੋ ਗਈ। ਕੰਪ੍ਰੈਸਰ ਫਟਣ ਤੋਂ ਬਾਅਦ ਅਸਮਾਨ ਵਿੱਚ ਧੂੰਆਂ ਉੱਠਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਕੰਪ੍ਰੈਸਰ ਪੰਜਾਬ ਦੇ ਸਰਹਿੰਦ ਨੇੜੇ ਫਟ ਗਿਆ। ਇਸ ਦੌਰਾਨ ਟਰੇਨ ਦੇ ਤਿੰਨ ਡੱਬੇ ਸੜ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ‘ਤੇ ਰੇਲਵੇ ਸਟਾਫ ਅਤੇ ਲੋਕੋ ਪਾਇਲਟ ਵੀ ਪਹੁੰਚ ਗਏ, ਜਿਹਨਾਂ ਨੇ ਤੁਰੰਤ ਬਚਾਅ ਕਾਰਜ ਕਰਨੇ ਸ਼ੁਰੂ ਕਰ ਦਿੱਤੇ, ਜਦੋਂ ਕਿ ਹੋਰ ਡੱਬਿਆਂ ਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਟਰੇਨ ਨੂੰ ਵਿਚਕਾਰ ਰਾਸਤੇ ਦੇ ਰੋਕ ਦਿੱਤਾ ਗਿਆ।