National
ਮਿਆਂਮਾਰ ‘ਚ ਭੂਚਾਲ ਮਾਮਲੇ ‘ਚ ਵੱਡਾ UPDATE !

ਮਿਆਂਮਾਰ ‘ਚ ਸ਼ਨੀਵਾਰ ਦੁਪਹਿਰ 3:30 ਵਜੇ ਇਕ ਬਹੁਤ ਵੱਡਾ ਭੂਚਾਲ ਆਇਆ ਸੀ । ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.1 ਮਾਪੀ ਗਈ ਅਤੇ ਇਸ ਭੂਚਾਲ ‘ਚ ਕਈ ਲੋਕਾਂ ਦੀ ਜਾਨ ਚੱਲੇਗੀ ਅਤੇ ਕਾਫ਼ੀ ਨੁਕਸਾਨ ਹੋਇਆ।
ਇਸ ਤਰ੍ਹਾਂ ਪਿਛਲੇ 2 ਦਿਨਾਂ ਵਿੱਚ 5 ਤੋਂ ਵੱਧ ਤੀਬਰਤਾ ਵਾਲੇ ਤਿੰਨ ਭੂਚਾਲ ਆਏ। ਮਿਆਂਮਾਰ ‘ਚ ਸ਼ੁੱਕਰਵਾਰ ਨੂੰ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਭਾਰੀ ਤਬਾਹੀ ਹੋਈ।
ਮਰਨ ਵਾਲਿਆਂ ਦੀ ਗਿਣਤੀ 1600 ਤੋਂ ਵੱਧ ਹੋ ਸਕਦੀ ਹੈ। ਇਹ ਖਦਸ਼ਾ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂ. ਐੱਸ. ਜੀ. ਐੱਸ.) ਨੇ ਪ੍ਰਗਟਾਇਆ ਹੈ। ਥਾਈਲੈਂਡ, ਬੰਗਲਾਦੇਸ਼, ਚੀਨ ਅਤੇ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਸ਼ਨੀਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ 1644 ਤੱਕ ਪਹੁੰਚ ਗਈ ਹੈ, ਜਦੋਂ ਕਿ 3,400 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ ਅਤੇ 139 ਲੋਕ ਲਾਪਤਾ ਹਨ।
ਮਿਆਂਮਾਰ ‘ਚ ਸ਼ੁੱਕਰਵਾਰ ਸਵੇਰੇ 11:50 ਵਜੇ 7.7 ਤੀਬਰਤਾ ਦਾ ਭੂਚਾਲ ਆਇਆ। ਮਿਆਂਮਾਰ ਅਤੇ ਥਾਈਲੈਂਡ ਵਿੱਚ 200 ਸਾਲਾਂ ਵਿੱਚ ਇਹ ਸਭ ਤੋਂ ਵੱਡਾ ਭੂਚਾਲ ਸੀ। ਭਾਰੀ ਤਬਾਹੀ ਕਾਰਨ ਮਿਆਂਮਾਰ ਦੇ 6 ਰਾਜਾਂ ਅਤੇ ਪੂਰੇ ਥਾਈਲੈਂਡ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।