Connect with us

National

ਫ਼ੌਜੀ ਜਹਾਜ਼ ਸਮੇਤ ਮਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਕਲੌਸ ਚਿਲੀਮਾ ਹੋਏ ਲਾਪਤਾ

Published

on

ਮਲਾਵੀ ਦੇ ਉਪ ਰਾਸ਼ਟਰਪਤੀ ਬੀਤੇ ਦਿਨ ਸੌਲੋਸ ਚਿਲੀਮਾ ਇਕ ਫ਼ੌਜੀ ਜਹਾਜ਼ ‘ਚ ਸਫ਼ਰ ਕਰ ਰਹੇ ਸੀ ਅਤੇ ਉਨ੍ਹਾਂ ਨਾਲ 9 ਹੋਰ ਲੋਕ ਵੀ ਮੌਜੂਦ ਸਨ| ਪਰ ਜਿਸ ਜਹਾਜ਼ ਵਿੱਚ ਰਾਸ਼ਟਰਪਤੀ ਅਤੇ 9 ਲੋਕ ਸਫ਼ਰ ਕਰ ਰਹੇ ਸੀ ਉਹ ਜਹਾਜ਼ ਬੀਤੇ ਦਿਨ ਲਾਪਤਾ ਹੋ ਗਿਆ ਹੈ ਅਤੇ ਉਸ ਦੀ ਭਾਲ ਹੁਣ ਤੱਕ ਜਾਰੀ ਹੈ| ਇਸ ਦੀ ਜਾਣਕਾਰੀ ਰਾਸ਼ਟਰਪਤੀ ਦਫਤਰ ਨੇ ਦਿੱਤੀ ਹੈ|

ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਦਫਤਰ ਨੇ ਦਿੱਤੀ ਜਾਣਕਾਰੀ..

ਮਲਾਵੀ ਦੇ ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਦੇ ਦਫਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਅਤੇ ਹੋਰਾਂ 9 ਲੋਕਾਂ ਨੂੰ ਲੈ ਕੇ ਜਾ ਰਹੇ ਜਹਾਜ਼ ਨੇ ਰਾਜਧਾਨੀ ਲਿਲੋਂਗਵੇ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 9:17 ਵਜੇ ਉਡਾਣ ਭਰੀ ਸੀ ।ਜਹਾਜ਼ ਨੇ ਲਗਭਗ 45 ਮਿੰਟ ਬਾਅਦ 370 ਕਿਲੋਮੀਟਰ ਦੂਰ ਮਜ਼ੂਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ, ਪਰ ਰਡਾਰ ਤੋਂ ਗਾਇਬ ਹੋਣ ਤੋਂ ਬਾਅਦ ਹਵਾਬਾਜ਼ੀ ਅਧਿਕਾਰੀ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋਇਆ |

 

ਦਿੱਤੇ ਗਏ ਆਦੇਸ਼..

ਰਾਸ਼ਟਰਪਤੀ ਨੇ ਰਾਸ਼ਟਰੀ ਅਤੇ ਸਥਾਨਕ ਅਧਿਕਾਰੀਆਂ ਨੂੰ ਜਹਾਜ਼ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਤੁਰੰਤ ਖੋਜ ਮੁਹਿੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।