Connect with us

National

ਮਣੀਪੁਰ ਪੁਲਿਸ ਨੇ ਬਿਸ਼ਨੂਪੁਰ ਜ਼ਿਲ੍ਹੇ ਤੋਂ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

Published

on

28 ਮਾਰਚ 2024: ਮਣੀਪੁਰ ਪੁਲਸ ਨੇ ਬੁੱਧਵਾਰ ਨੂੰ ਬਿਸ਼ਨਪੁਰ ਜ਼ਿਲੇ ਤੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਸਲਾਮ ਰਾਮੇਸ਼ਵਰਮ ਸਿੰਘ (48), ਤੋਂਗਬਾਮ ਗਿਆਨਜੀਤ ਸਿੰਘ (39), ਪੁਖਰੇਮ ਇੰਗੋਚਾ ਸਿੰਘ (40) ਅਤੇ ਠੋਕਚੋਮ ਟੇਂਬਾ (50) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਦੋ ਲੋਕ UNLF(K) ਕੇਡਰ ਨਾਲ ਜੁੜੇ ਹੋਏ ਸਨ। ਇਨ੍ਹਾਂ ਕੋਲੋਂ ਤਿੰਨ ਐਸਐਲਆਰ ਰਾਈਫਲਾਂ, 4 ਖਾਲੀ ਮੈਗਜ਼ੀਨ, 7 ਮੋਬਾਈਲ ਫੋਨ, 1 ਵਾਕੀ-ਟਾਕੀ ਸੈੱਟ, ਦੋ ਕਾਰਾਂ, ਬੈਗ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਚਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ।