Uncategorized
ਫੈਮਿਨਾ ਮਿਸ ਇੰਡੀਆ 2020 ਮਾਨਿਆ ਸਿੰਘ ਜੋ ਕਿ ਆਟੋ ਰਿਕਸ਼ਾ ਚਾਲਕ ਦੀ ਧੀ ਹੈ ਜਾਣੋ ਉਸਦੀ ਸੰਘਰਸ਼ ਭਰੀ ਕਹਾਣੀ

ਵੀਐੱਲਸੀਸੀ ਫੈਮਿਨਾ ਮਿਸ ਇੰਡੀਆ 2020 ਦੇ ਵਿਨਰ ਦਾ ਕੱਲ ਐਲਾਨ ਹੋ ਚੁੱਕਾ ਹੈ। ਇਸ ਮੁਕਾਬਲੇ ‘ਚ ਤੇਲੰਗਾਨਾ ਦੀ ਮਾਨਸਾ ਵਾਰਾਨਸੀ ਨੇ ਵੀਐੱਲਸੀਸੀ ਮਿਸ ਇੰਡੀਆ 2020 ਦਾ ਖ਼ਿਤਾਬ ਆਪਣੇ ਨਾਂ ਕੀਤਾ। ਮਾਨਸਾ ਤੋਂ ਇਲਾਵਾ ਫਸਟ ਰਨਰਅਪ ਰਹੀ ਉੱਤਰ ਪ੍ਰਦੇਸ਼ ਦੀ ਮਾਨਿਆ ਸਿੰਘ ਤੇ ਸੈਕੰਡ ਰਨਰਅਪ ਰਹੀ ਮਨਿਕਾ ਸ਼ਿਓਕਾਂਡ। ਮਾਨਿਆ ਸਿੰਘ ਨੇ ਬੇਸ਼ੱਕ ਵੀਐੱਲਸੀਸੀ ਮਿਸ ਇੰਡੀਆ 2020 ਦਾ ਖ਼ਿਤਾਬ ਆਪਣੇ ਨਾਂ ਕੀਤਾ ਹੋਵੇ, ਪਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਜ਼ਬਰਦਸਤ ਚਰਚਾ ਹੋ ਰਹੀ ਹੈ। ਮਾਨਿਆ ਸਿੰਘ ਨੇ ਸੋਸ਼ਲ ਮੀਡੀਆ ‘ਤੇ ਛਾਏ ਰਹਿਣ ਦੇ ਪਿੱਛੇ ਦੀ ਅਸਲ ਵਜ੍ਹਾ ਉਨ੍ਹਾਂ ਦਾ ਅਸਲ ਜ਼ਿੰਦਗੀ ‘ਚ ਸੰਘਰਸ਼ ਹੈ।
ਮਾਨਿਆ ਨੇ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਲੰਬੇ ਚੌੜੇ ਪੋਸਟ ਦੇ ਨਾਲ ਹੀ ਖ਼ੁਦ ਆਪਣੇ ਸੰਘਰਸ਼ ਦੀ ਕਹਾਣੀ ਨੂੰ ਸ਼ੇਅਰ ਕੀਤਾ ਸੀ। ਮਾਨਿਆ ਸਿੰਘ ਦੀ ਜ਼ਿੰਦਗੀ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਹੋਰ ਮੁਕਾਬਲੇਬਾਜ਼ਾਂ ਤੋਂ ਕਾਫੀ ਅਲੱਗ ਤੇ ਮੁਸ਼ਕਲਾਂ ਭਰਿਆ ਰਿਹਾ ਸੀ। ਉਨ੍ਹਾਂ ਦੇ ਪਿਤਾ ਇਕ ਆਟੋ ਰਿਕਸ਼ਾ ਚਾਲਕ ਹਨ। ਉਨ੍ਹਾਂ ਦਾ ਬਚਪਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ‘ਚੋਂ ਗੁਜ਼ਰਿਆ ਹੈ। ਮਾਨਿਆ ਨੇ ਸੋਸ਼ਲ ਮੀਡੀਆ ਪੋਸਟ ‘ਤੇ ਆਪਣੇ ਬਾਰੇ ਖੁਲਾਸਾ ਕਰਦੇ ਹੋਏ ਲਿਖਿਆ ਸੀ, ‘ਮੈਂ ਭੋਜਨ ਤੇ ਨੀਂਦ ਬਿਨਾਂ ਕਈ ਰਾਤਾਂ ਕੱਟੀਆਂ ਹਨ। ਮੇਰੇ ਕੋਲ ਕਈ ਮੀਲਾਂ ਤਕ ਚੱਲਣ ਲਈ ਪੈਸੇ ਨਹੀਂ ਹੁੰਦੇ ਸੀ, ਪਰ ਮੇਰੇ ਖ਼ੂਨ, ਪਸੀਨੇ ਤੇ ਹੰਝੂਆਂ ਨੇ ਮੇਰੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਹੌਸਲਾ ਜੁਟਾਇਆ ਹੈ।
ਆਟੋ ਰਿਕਸ਼ਾ ਚਾਲਕ ਦੀ ਬੇਟੀ ਹੋਣ ਦੇ ਨਾਤੇ, ਮੈਨੂੰ ਕਦੀ ਸਕੂਲ ਜਾਣ ਦਾ ਅਵਸਰ ਨਹੀਂ ਮਿਲਿਆ, ਕਿਉਂਕਿ ਮੈਂ ਬਚਪਨ ‘ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੇਰੀ ਮਾਂ ਕੋਲ ਮੇਰੀ ਪ੍ਰੀਖਿਆ ਫੀਸ ਭਰਨ ਲਈ ਪੈਸੇ ਨਹੀਂ ਹੁੰਦੇ ਸੀ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਪਣੇ ਗਹਿਣੇ ਤਕ ਗਿਰਵੀ ਰੱਖ ਦਿੱਤੇ ਸਨ ਤੇ ਹਮੇਸ਼ਾ ਪੈਸ਼ਨ ਨੂੰ ਫਾਲੋ ਕਰਨ ਲਈ ਕਿਹਾ। ਮੇਰੀ ਮਾਂ ਨੇ ਮੇਰੇ ਲਈ ਕਾਫੀ ਕੁਝ ਝੱਲਿਆ ਹੈ।’
ਮਾਨਿਆ ਨੇ ਆਪਣੀ ਇਸ ਪੋਸਟ ‘ਚ ਅੱਗੇ ਲਿਖਿਆ, ‘ਮੈਂ 14 ਸਾਲ ਦੀ ਉਮਰ ‘ਚ ਘਰੋਂ ਭੱਜ ਗਈ ਸੀ, ਦਿਨ ਵੇਲੇ ਪੜ੍ਹਾਈ ਕਰਦੀ ਸੀ। ਉੱਥੇ ਹੀ ਸ਼ਾਮ ਨੂੰ ਬਰਤਨ ਧੋਂਦੀ ਸੀ ਤੇ ਰਾਤ ਵੇਲੇ ਕਾਲ ਸੈਂਟਰ ‘ਚ ਕੰਮ ਕਰਦੀ ਸੀ। ਮੈਂ ਮੀਲਾਂ ਤਕ ਪੈਦਲ ਚੱਲ ਕੇ ਜਾਂਦੀ ਤਾਂ ਜੋ ਰਿਕਸ਼ੇ ਦਾ ਕਿਰਾਇਆ ਬਚਾ ਸਕਾਂ। ਅੱਜ ਮੈਂ ਵੀਐੱਲਸੀਸੀ ਫੈਮਿਨਾ ਮਿਸ ਇੰਡੀਆ 2020 ਦੇ ਮੰਚ ‘ਤੇ ਸਿਰਫ ਤੇ ਸਿਰਫ ਆਪਣੇ ਮਾਤਾ-ਪਿਤਾ ਤੇ ਭਰਾ ਦੀ ਵਜ੍ਹਾ ਨਾਲ ਹਾਂ। ਇਨ੍ਹਾਂ ਲੋਕਾਂ ਨੇ ਮੈਨੂੰ ਸਿਖਾਇਆ ਕਿ ਤੁਹਾਨੂੰ ਜੇਕਰ ਆਪਣੇ ‘ਤੇ ਵਿਸ਼ਵਾਸ ਹੈ ਤਾਂ ਤੁਹਾਡੇ ਸੁਪਨੇ ਪੂਰੇ ਹੋ ਸਕਦੇ ਹਨ।’ ਇਸ ਤਰ੍ਹਾਂ ਮਾਨਿਆ ਸਿੰਘ ਨੇ ਆਪਣੇ ਸੰਘਰਸ਼ ਦੀ ਕਹਾਣੀ ਸੋਸ਼ਲ ਮੀਡੀਆ ਜਾਹਿਰ ਕੀਤੀ।