Amritsar
ਅੰਮ੍ਰਿਤਸਰ ‘ਚ ਮੁੜ ਬੰਦ ਹੋਈ ਮੈਟਰੋ ਬੱਸ ਸੇਵਾ

ਅੰਮ੍ਰਿਤਸਰ, 15 ਜੁਲਾਈ : ਕੋਰੋਨਾ ਕਹਿਰ ਕਾਰਨ ਜਿਥੇ ਦੇਸ਼ ਸਮੇਤ ਅੰਮ੍ਰਿਤਸਰ ਵਿਖੇ ਵੀ ਬੱਸ ਸੇਵਾ ਬੰਦ ਸੀ ਜੋ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਡਰਾਈਵਰਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਫਿਰ ਤੋਂ ਠੱਪ ਹੋ ਗਈ ਹੈ। ਇਹ ਬੱਸ ਸੇਵਾ ਕੋਰੋਨਾ ਮਹਾਂਮਾਰੀ ਕਾਰਨ ਲਗਾਏ ਗਏ ਲਾਕਡਾਊਨ ਕਰਕੇ ਬੰਦ ਕੀਤੀ ਗਈ ਸੀ। ਇਸ ਦੌਰਾਨ ਬੱਸ ਚਾਲਕਾਂ ਨੂੰ ਕੰਪਨੀ ਵਲੋਂ ਅਜੇ ਤੱਕ ਤਨਖ਼ਾਹ ਨਹੀਂ ਦਿੱਤੀ ਗਈ, ਜਿਸ ਦੇ ਰੋਹ ਵਜੋਂ ਕਰੀਬ ਇੱਕ ਹਫ਼ਤਾ ਪਹਿਲਾਂ ਮੁੜ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਨੂੰ ਅੱਜ ਚਾਲਕਾਂ ਨੇ ਫਿਰ ਠੱਪ ਕਰ ਦਿੱਤਾ ਅਤੇ ਉਨ੍ਹਾਂ ਨੇ ਕੰਪਨੀ ਅਧਿਕਾਰੀਆਂ ਵਿਰੁੱਧ ਮੁਜ਼ਾਹਰਾ ਕੀਤਾ।