Connect with us

News

ਨਾਭਾ ਜੇਲ੍ਹ ਵਿੱਚ ਨਜ਼ਰਬੰਦ ਕੈਦੀ ਕੋਲੋਂ ਇੱਕ ਮੋਬਾਇਲ ਬਰਾਮਦ

Published

on

ਨਾਭਾ,17 ਮਾਰਚ,(ਭੁਪਿੰਦਰ ਸਿੰਘ):ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਗਾਤਾਰ ਕੈਦੀਆਂ ਕੋਲ ਮੋਬਾਇਲ ਮਿਲਣ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਕੁੱਝ ਪਹਿਲਾਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਦੋ ਜੇਲ੍ਹ ਵਾਰਡਨਾ ਕੋਲੋਂ ਮੋਬਾਇਲ ਬਰਾਮਦ ਹੋਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਸੀ ਹੋਇਆ। ਕਿ

 ਦੁਬਾਰਾ ਜੇਲ੍ਹ ਵਿੱਚ ਨਜ਼ਰਬੰਦ ਕੈਦੀ ਰਾਹੁਲ ਭਾਟੀਆ ਕੋਲੋਂ ਇੱਕ ਮੋਬਾਇਲ ਬਰਾਮਦ ਕਰਕੇ ਉਸ ਨੂੰ ਨਾਭਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਕੁੱਝ ਸਮਾਂ ਪਹਿਲਾਂ ਜੇਲ੍ਹ ਵਿੱਚ ਦੋ ਲਾਵਾਰਸ ਮੋਬਾਈਲ ਮਿਲੇ ਸਨ ਅਤੇ ਉਨ੍ਹਾਂ ਮੋਬਾਈਲਾਂ ਫੋਨਾਂ ਦੇ ਆਈ.ਐੱਮ. ਨੰਬਰਾ ਤੋਂ ਪਤਾ ਲੱਗਿਆ ਕਿ ਇਹ ਮੋਬਾਈਲ ਜੇਲ੍ਹ ਵਿੱਚ ਨਜ਼ਰਬੰਦ ਕੈਦੀ ਰਾਹੁਲ ਭਾਟੀਆ ਵੱਲੋਂ ਜੇਲ੍ਹ ਅੰਦਰ ਵਰਤੋਂ ਕੀਤੀ ਜਾ ਰਹੀ ਸੀ ਤੇ ਇਸ ਤੋਂ ਬਾਅਦ ਹੀ ਪੁਲਿਸ ਨੇ ਹੁਣ ਰਾਹੁਲ ਭਾਟੀਆ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਇਕ ਮੋਬਾਇਲ ਹੋਰ ਬਰਾਮਦ ਕਰਕੇ ਪੁੱਛ ਸ਼ੁਰੂ ਕਰ ਦਿੱਤੀ ਹੈ। ਆਰੋਪੀ ਰਾਹੁਲ ਭਾਟੀਆ ਕੋਲੋਂ ਮੁਹਾਲੀ ਵਿਖੇ ਦੋ ਕਿਲੋ ਆਈਸ ਬਰਾਮਦ ਕਰਕੇ ਆਰੋਪੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ। ਹੁਣ ਇਸ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਧਰ ਦਬੋਚਿਆ।

ਇਸ ਮੌਕੇ ਤੇ ਨਾਭਾ ਸਦਰ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਅਸੀਂ ਰਾਹੁਲ ਭਾਟੀਆ ਕੈਦੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਸੀ ਅਤੇ ਇਸ ਤੋਂ ਹੁਣ ਤੱਕ ਤਿੰਨ ਮੋਬਾਇਲ ਬਰਾਮਦ ਕੀਤੇ ਗਏ ਹਨ ਅਤੇ ਜਾਂਚ ਜਾਰੀ ਹੈ। ਇਹ ਮੋਬਾਈਲ ਕੈਦੀ ਰਾਹੁਲ ਭਾਟੀਆ ਨੇ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਲਏ ਸਨ।