Punjab
ਮੋਗਾ: ਨਸ਼ੇ ਦੇ ਕਾਰਨ ਇਕ ਹੋਰ ਨੌਜਵਾਨ ਦੀ ਹੋਈ ਮੌ+ਤ…

8ਅਕਤੂਬਰ 2023: ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਵਿੱਚ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਬਲਵਿੰਦਰ ਸਿੰਘ ਉਰਫ ਨਿੱਕੂ ਚਿੱਟੇ ਦਾ ਆਦੀ ਸੀ। ਬਲਵਿੰਦਰ ਸਿੰਘ ਨੇ ਪਿਛਲੇ 3-4 ਸਾਲਾਂ ਤੋਂ ਨਸ਼ੇ ਦੀ ਲਤ ‘ਚ ਫਸ ਕੇ ਘਰ ਦਾ ਸਾਰਾ ਸਮਾਨ, ਭਾਂਡੇ, ਦਰਵਾਜ਼ੇ ਅਤੇ ਸਭ ਕੁਝ ਵੇਚ ਦਿੱਤਾ ਸੀ।
ਬਲਵਿੰਦਰ ਸਿੰਘ ਨਸ਼ੇ ਦੀ ਲਤ ਤੋਂ ਤੰਗ ਆ ਕੇ ਤਿੰਨ ਸਾਲ ਪਹਿਲਾਂ ਉਸ ਦੀ ਪਤਨੀ ਸੁਨੀਤਾ ਰਾਣੀ ਆਪਣੇ ਤਿੰਨ ਬੱਚਿਆਂ ਨਾਲ ਕੋਟਕਪੂਰਾ ਚਲੀ ਗਈ ਸੀ। ਬਲਵਿੰਦਰ ਸਿੰਘ ਦੀ ਮਾਤਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਬਲਵਿੰਦਰ ਸਿੰਘ ਘਰ ਵਿੱਚ ਇਕੱਲਾ ਰਹਿੰਦਾ ਸੀ। ਸ਼ੁੱਕਰਵਾਰ ਰਾਤ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਪਹਿਲਾਂ ਠੀਕ ਸੀ। ਪਿਛਲੇ ਤਿੰਨ-ਚਾਰ ਸਾਲਾਂ ਤੋਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਘਰ ਦਾ ਸਾਰਾ ਸਮਾਨ ਵੇਚ ਕੇ ਉਹ ਚਿਤਾ ਪੀਣ ਲੱਗ ਪਿਆ। ਨਸ਼ੇ ਲਈ ਪੈਸੇ ਮੰਗਦਾ ਸੀ। ਪੈਸੇ ਨਾ ਦੇਣ ‘ਤੇ ਉਸ ਦੀ ਕੁੱਟਮਾਰ ਵੀ ਕਰਦੇ ਸਨ।