Punjab
ਮੋਗਾ ਪੁਲਿਸ ਦੀ ਅਨੌਖੀ ਪਹਿਲ, ਪੱਖੇ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਸੈਨੀਟਾਈਜ਼

ਮੋਗਾ, 10 ਅਪਰੈਲ (ਦੀਪਕ ਸਿੰਗਲਾ): ਕੋਰੋਨਾ ਵਾਇਰਸ ਤੋਂ ਬਚਾਅ ਲਈ ਮੋਗਾ ਦੀ ਐਂਟਰਸ ਤੇ ਲੋਕਾਂ ਨੂੰ ਸੈਨੀਟਾਈਜ਼ ਕਰਨ ਲਈ ਪੱਖੇ ਲਾਏ ਗਏ ਹਨ। ਸ਼ਹਿਰ ਵਿੱਚ ਕਿਸੀ ਨੂੰ ਵੀ ਦਾਖਲ ਹੋਣ ਤੋਂ ਪਹਿਲਾਂ ਇਸ ਪੱਖੇ ਦੇ ਅੱਗੇ ਘੁੰਮ ਕੇ ਜਾਣਾ ਪੈਂਦਾ ਹੈ। ਇਸ ਪੱਖੇ ਤੋਂ ਪਾਣੀ ਨਿਕਲਦਾ ਹੈ ਜਿਸਦੇ ਵਿੱਚ ਪੁਲਿਸ ਨੇ ਕੈਮੀਕਲ ਮਿਲਾਇਆ ਹੋਇਆ ਹੈ ਤਾਂ ਜੋ ਸ਼ਹਿਰ ਵਿੱਚ ਆਉਣ ਵਾਲਾ ਹਰ ਵਿਅਕਤੀ ਸੈਨੀਟਾਈਜ਼ ਹੋ ਸਕੇ। ਇਸ ਉਪਰਾਲੇ ਨੂੰ ਪੁਲਿਸ ਵਲੋਂ ਮੋਗਾ ਦੇ ਅਲਗ ਅਲਗ ਥਾਂ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Continue Reading