National
UPI ਰਾਹੀਂ ATM ਵਿੱਚ ਜਮ੍ਹਾ ਹੋਣਗੇ ਪੈਸੇ, ਇੰਝ ਸੌਖੀ ਹੋ ਜਾਵੇਗੀ ਜ਼ਿੰਦਗੀ

UPI ਨਵੀਂ ਸਹੂਲਤ: RBI ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ATM ਵਿੱਚ UPI ਰਾਹੀਂ ਨਕਦੀ ਜਮ੍ਹਾ ਕਰਨ ਬਾਰੇ ਦਿਸ਼ਾ-ਨਿਰਦੇਸ਼ ਛੇਤੀ ਹੀ ਜਾਰੀ ਕੀਤੇ ਜਾਣਗੇ। ਇਸ ਸਹੂਲਤ ਨਾਲ ਗਾਹਕਾਂ ਨੂੰ ਵੱਡੀ ਸਹੂਲਤ ਮਿਲੇਗੀ।
ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ 5 ਅਪ੍ਰੈਲ ਨੂੰ UPI ਨੂੰ ਲੈ ਕੇ ਵੱਡਾ ਐਲਾਨ ਕੀਤਾ।
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹੁਣ UPI ਸਿਸਟਮ ਰਾਹੀਂ ATM ਰਾਹੀਂ ਵੀ ਪੈਸੇ ਜਮ੍ਹਾ ਕੀਤੇ ਜਾ ਸਕਦੇ ਹਨ। ਯੂਪੀਆਈ ਦੀ ਇਸ ਸਹੂਲਤ ਨਾਲ ਉਪਭੋਗਤਾਵਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ।
ਇਸ ਨਾਲ ਉਪਭੋਗਤਾਵਾਂ ਨੂੰ ਬੈਂਕਾਂ ਵਿਚ ਲੰਬੀਆਂ ਕਤਾਰਾਂ ਵਿਚ ਲੱਗਣ ਤੋਂ ਵੀ ਰਾਹਤ ਮਿਲੇਗੀ। ਫਿਲਹਾਲ ਤੁਹਾਨੂੰ ਕੈਸ਼ ਲੈ ਕੇ ਮਸ਼ੀਨ ‘ਚ ਪਾਉਣਾ ਪੈਂਦਾ ਹੈ ਅਤੇ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਪੈਸੇ ਖਾਤੇ ‘ਚ ਟਰਾਂਸਫਰ ਕੀਤੇ ਜਾਂਦੇ ਹਨ|
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਰਤਮਾਨ ਵਿੱਚ ਪ੍ਰੀਪੇਡ ਭੁਗਤਾਨ ਸਾਧਨਾਂ (ਪੀਪੀਆਈ) ਰਾਹੀਂ ਯੂਪੀਆਈ ਭੁਗਤਾਨ ਸਿਰਫ਼ ਪੀਪੀਆਈ ਜਾਰੀਕਰਤਾ ਦੇ ਵੈੱਬ ਜਾਂ ਮੋਬਾਈਲ ਐਪ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ।
ਹੁਣ PPI ਵਾਲੇਟ ਰਾਹੀਂ UPI ਭੁਗਤਾਨ ਕਰਨ ਲਈ ਥਰਡ ਪਾਰਟੀ UPI ਐਪ ਦੀ ਵਰਤੋਂ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਹੈ। ਇਸ ਨਾਲ ਉਪਭੋਗਤਾਵਾਂ ਨੂੰ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਛੋਟੇ ਲੈਣ-ਦੇਣ ਲਈ ਡਿਜੀਟਲ ਭੁਗਤਾਨ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।