Connect with us

National

INDIGOਦੀ 150 ਤੋਂ ਵੱਧ ਉਡਾਣਾਂ ਰੱਦ, ਯਾਤਰੀ ਪਰੇਸ਼ਾਨ

Published

on

ਦੇਸ਼ ਭਰ ‘ਚ ਇੰਡੀਗੋ ਦੀ ਫਲਾਈਟਾਂ ਰੱਦ ਹੋ ਗਈਆਂ ਹਨ। ਫਲਾਈਟ 1 ਨਹੀਂ ਬਲਕਿ 150 ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ਦੇ ਅੱਠ ਹਵਾਈ ਅੱਡਿਆਂ ‘ਤੇ ਤਕਨੀਕੀ ਕਾਰਨਾਂ ਅਤੇ ਚਾਲਕ ਦਲ ਦੀ ਘਾਟ ਕਾਰਨ ਬੁੱਧਵਾਰ ਨੂੰ ਇੰਡੀਗੋ ਦੀਆਂ 150 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਬੰਗਲੁਰੂ ਵਿੱਚ 42, ਦਿੱਲੀ ਵਿੱਚ 38, ਮੁੰਬਈ ਤੋਂ 33, ਹੈਦਰਾਬਾਦ ਵਿੱਚ 19, ਅਹਿਮਦਾਬਾਦ ਵਿੱਚ 25, ਇੰਦੌਰ ਵਿੱਚ 11, ਕੋਲਕਾਤਾ ਵਿੱਚ 10 ਅਤੇ ਸੂਰਤ ਵਿੱਚ 8 ਉਡਾਣਾਂ ਰੱਦ ਕੀਤੀਆਂ ਗਈਆਂ।

ਇਸ ਤੋਂ ਇਲਾਵਾ, ਕਈ ਵੱਡੇ ਹਵਾਈ ਅੱਡਿਆਂ ‘ਤੇ ਸੈਂਕੜੇ ਉਡਾਣਾਂ ਦੇਰੀ ਨਾਲ ਉੱਡੀਆਂ, ਜਿਸ ਇੰਡੀਗੋ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਖ਼ਰਾਬ ਮੌਸਮ, ਸਿਸਟਮ ਵਿੱਚ ਗੜਬੜੀਆਂ ਅਤੇ ਸਟਾਫ਼ ਦੀਆਂ ਨਵੀਆਂ ਜ਼ਰੂਰਤਾਂ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅਸੀਂ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ। ਅਗਲੇ 48 ਘੰਟਿਆਂ ਦੇ ਅੰਦਰ ਸੰਚਾਲਨ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਜਾਵੇਗਾ।”

ਇਸ ਦੌਰਾਨ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੰਡੀਗੋ ਏਅਰਲਾਈਨਜ਼ ਤੋਂ ਸਪੱਸ਼ਟੀਕਰਨ ਮੰਗਿਆ ਹੈ। ਡੀਜੀਸੀਏ ਦੇ ਅਨੁਸਾਰ, ਚਾਲਕ ਦਲ ਦੀ ਘਾਟ ਮੁੱਖ ਕਾਰਨ ਹੈ। ਇਹ ਸਮੱਸਿਆ ਪਿਛਲੇ ਮਹੀਨੇ ਤੋਂ ਇੰਡੀਗੋ ਲਈ ਜਾਰੀ ਹੈ। ਨਵੰਬਰ ਵਿੱਚ, 1,232 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਮੰਗਲਵਾਰ ਨੂੰ, 1,400 ਉਡਾਣਾਂ ਵਿੱਚ ਦੇਰੀ ਹੋਈ।

ਬੁੱਧਵਾਰ ਨੂੰ ਦਿੱਲੀ, ਬੰਗਲੁਰੂ, ਇੰਦੌਰ, ਅਹਿਮਦਾਬਾਦ, ਹੈਦਰਾਬਾਦ, ਵਾਰਾਣਸੀ ਅਤੇ ਸੂਰਤ ਹਵਾਈ ਅੱਡਿਆਂ ‘ਤੇ ਆਟੋਮੇਟਿਡ ਚੈੱਕ-ਇਨ ਸਿਸਟਮ ਖ਼ਰਾਬ ਹੋ ਗਿਆ, ਜਿਸ ਕਾਰਨ ਇੰਡੀਗੋ, ਸਪਾਈਸਜੈੱਟ, ਅਕਾਸਾ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਦੁਆਰਾ ਚਲਾਈਆਂ ਜਾਣ ਵਾਲੀਆਂ ਕਈ ਉਡਾਣਾਂ ਵਿੱਚ ਦੇਰੀ ਹੋਈ।