National
ਜਾਣੋ ਦੇਸ਼ ਦੇ ਪਹਿਲੇ Movable freshwater tunnel aquarium ਦੀ ਖਾਸੀਅਤ
ਬੈਂਗਲੁਰੂ ਰੇਲਵੇ ਸਟੇਸ਼ਨ ਵਿਚ ਦੇਸ਼ ਦਾ ਪਹਿਲਾ ਮੂਵੇਬਲ ਫ੍ਰੈਸ਼ਵਾਟਰ ਸੁਰੰਗ ਐਕਵੇਰੀਅਮ ਦੀ ਸ਼ੁਰੂਆਤ ਹੋਈ। ਵੀਰਵਾਰ ਨੂੰ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ। ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਲਿਮਟਿਡ ਨੇ ਦੱਖਣੀ ਪੱਛਮੀ ਤੇ ਐਚਐਨਆਈ ਐਕਵਾਟਿੰਗ ਕਿੰਗਡਮ ਦੇ ਸਹਿਯੋਗ ਨਾਲ ਸੰਗੋਲੀ ਰਾਇਨਾ ਰੇਲਵੇ ਸਟੇਸ਼ਨ ’ਤੇ ਤਾਜ਼ੇ ਪਾਣੀ ਦਾ ਸੁਰੰਗ ਐਕਵੇਰੀਅਮ ਬਣਾਇਆ ਹੈ। ਇਸ ਐਕਵੇਰੀਅਮ ਵਿਚ ਦਾਖਲਾ ਫੀਸ 25 ਰੁਪਏ ਹੈ। ਆਈਆਰਐਸਡੀਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਐਕਵੇਰੀਅਮ ਐਮਾਜ਼ੋਨ ਨਦੀ ਦੀ ਤਰਜ਼ ’ਤੇ ਆਪਣੀ ਤਰ੍ਹਾਂ ਦਾ ਅਨੋਖਾ ਵਾਟਰ ਪਾਰਕ ਹੈ। ਇਥੇ ਆਉਣ ਵਾਲੇ ਲੋਕਾਂ ਲਈ ਇਹ ਆਕਰਸ਼ਕ ਕਰੇਗਾ। ਨਾਲ ਹੀ ਯਾਤਰੀਆਂ ਨੂੰ ਬਿਹਤਰ ਅਨੁਭਵ ਦੇਵੇਗਾ। ਉਥੇ ਟਨਲ ਐਕਵੇਰੀਅਮ ਨਾਲ ਭਾਰਤੀ ਰੇਲ ਦੀ ਆਮਦਨ ਵਿਚ ਵਾਧਾ ਹੋਵੇਗਾ।
ਆਈਆਰਐਸਡੀਸੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਸ ਕੇ ਲੋਹੀਆ ਨੇ ਕਿਹਾ ਕਿ ਇਹ ਐਕਵੇਰੀਅਮ ਸਿੱਖਿਆਦਾਇਕ ਹੋਵੇਗਾ। ਉਨ੍ਹਾਂ ਕਿਹਾ,‘ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਇਕ ਵਾਰ ਵਿਚ 25 ਲੋਕਾਂ ਨੂੰ ਐਕਵੇਰੀਅਮ ਵਿਚ ਐਂਟਰੀ ਮਿਲੇਗੀ।’ ਇਸ ਟਨਲ ਵਿਚ ਘੁੰਮਣ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 9 ਵਜੇ ਤਕ ਹੈ। ਪਹਿਲਾਂ ਇਸ ਦਾ ਉਦਘਾਟਨ ਅਪ੍ਰੈਲ ਵਿਚ ਹੋਣ ਵਾਲਾ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਦਾ ਕਾਰਨ ਦੇਰੀ ਹੋ ਗਈ। ਇਹ 12 ਫੁੱਟ ਲੰਬਾ ਭਾਰਤੀ ਰੇਲਵੇ ਦਾ ਪਹਿਲਾ ਪਲੁਡੇਰੀਅਮ ਹੈ,ਜਿਸ ਵਿਚ ਵੱਖ ਵੱਖ ਬਨਸਪਤੀਆਂ ਅਤੇ ਜੀਵ ਹਨ। ਇਸ ਦੀ ਮੁੱਖ ਵਿਸ਼ੇਸ਼ਤਾ 3ਡੀ ਸੈਲਫੀ ਏਰੀਆ, ਰੰਗ ਬਿਰੰਗੇ ਪਲਾਂਟੇਡ, ਸਮੁੰਦਰੀ ਅਤੇ ਟ੍ਰਾਪੀਕਲ ਸੈਕਸ਼ਨ ਹਨ। ਐਕਵੇਰੀਅਮ ਵਿਚ ਐਲੀਗੇਟਰ, ਸ਼ਾਰਕ, ਲਾਬਸਟਰ, ਡਾਲਫਿਨ ਵਰਗੇ ਕਈ ਜਲ ਜਾਨਵਰ ਹਨ।