Punjab
ਸਾਂਸਦ ਰਵਨੀਤ ਬਿੱਟੂ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ…

24ਸਤੰਬਰ 2023: ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਓਹਨਾ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਿਹੜੇ ਬੱਚੇ ਕੈਨੇਡਾ ਪੜ੍ਹਨ ਗਏ ਹਨ, ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਫੀ ਚਿੰਤਤ ਹਨ। ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਬੱਚਿਆਂ ਦੇ ਦਾਖਲੇ ਦੇ ਮਾਮਲੇ ‘ਚ ਉਨ੍ਹਾਂ ਦਾ ਵੀਜ਼ਾ ਅਤੇ ਪੀ.ਆਰ. ਵਿਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦੇਣਗੇ । ਬੱਚਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਸਾਰੇ ਭਾਰਤੀ ਹਾਂ ਭਾਵੇਂ ਅਸੀਂ ਭਾਜਪਾ ਜਾਂ ਕਾਂਗਰਸ ਦੇ ਹਾਂ।
ਰਵਨੀਤ ਬਿੱਟੂ ਨੇ ਕਿਹਾ ਕਿ ਸਾਡਾ ਦੇਸ਼ ਮਜ਼ਬੂਤ ਹੋ ਰਿਹਾ ਹੈ ਜਿਸ ਕਰਕੇ ਕੈਨੇਡਾ ਅਜਿਹੇ ਹੱਥਕੰਡੇ ਅਪਣਾ ਰਿਹਾ ਹੈ। ਅੱਜ ਭਾਰਤ ਅਮਰੀਕਾ, ਚੀਨ ਅਤੇ ਰੂਸ ਦੇ ਬਰਾਬਰ ਖੜ੍ਹਾ ਹੈ। ਪੰਜਾਬ ਅਤੇ ਪੰਜਾਬੀ ਭਾਰਤ ਦਾ ਹਿੱਸਾ ਹਨ। ਕੈਨੇਡਾ ਗੈਂਗਸਟਰਾਂ ਲਈ ਸੁਰੱਖਿਅਤ ਪਨਾਹਗਾਹ ਹੈ। ਉੱਥੇ ਬੈਠ ਕੇ ਹੀ ਗੈਂਗਸਟਰ ਪੰਜਾਬ ਵਿੱਚ ਅਪਰਾਧ ਕਰਦੇ ਹਨ। ਗੈਂਗਸਟਰ ਪੰਜਾਬ ਤੋਂ ਇਲਾਵਾ ਕਿਸੇ ਹੋਰ ਸੂਬੇ ਵਿੱਚ ਅਪਰਾਧ ਕਿਉਂ ਨਹੀਂ ਕਰਦੇ? ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਨੂੰ ਤੋੜਨਾ ਚਾਹੁੰਦੇ ਹਨ। ਜੋ ਅੱਜ ਕੈਨੇਡਾ ਕਰ ਰਿਹਾ ਹੈ, ਪਾਕਿਸਤਾਨ ਪਹਿਲਾਂ ਕਰਦਾ ਸੀ। ਗੈਂਗਸਟਰ ਕੈਨੇਡਾ ਵਿੱਚ ਬੈਠ ਕੇ ਕਤਲ ਕਰਦੇ ਹਨ, ਨਸ਼ਿਆਂ ਦੀ ਤਸਕਰੀ ਕਰਦੇ ਹਨ ਅਤੇ ਫਿਰੌਤੀ ਮੰਗਦੇ ਹਨ। ਰਵਨੀਤ ਬਿੱਟੂ ਨੇ ਦੋਸ਼ ਲਾਇਆ ਕਿ ਜੋ ਵੀ ਫਿਰੌਤੀ ਮੰਗੀ ਗਈ ਹੈ, ਉਹ ਸਾਰਾ ਪੈਸਾ ਕੈਨੇਡਾ ਦਾ ਹੈ ਅਤੇ ਉਥੇ ਜਾ ਰਿਹਾ ਹੈ। ਗੈਂਗਸਟਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਕੈਨੇਡਾ ਤੋਂ ਪੈਸੇ ਭੇਜਦੇ ਹਨ।