National
MP-ਰਾਜਸਥਾਨ ‘ਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ, ਹੋ ਜਾਓ ਸਾਵਧਾਨ
WEATHER UPDATE : ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੱਧ ਪ੍ਰਦੇਸ਼ ‘ਚ ਪਿਛਲੇ 3 ਦਿਨਾਂ ਤੋਂ ਭਾਰੀ ਬਾਰਿਸ਼ ਜਾਰੀ ਹੈ। ਇਸ ਕਾਰਨ 10 ਵੱਡੇ ਡੈਮ ਭਰ ਗਏ ਹਨ। 21 ਜੂਨ ਨੂੰ ਮੌਨਸੂਨ ਦੇ ਦਾਖਲੇ ਤੋਂ ਬਾਅਦ ਰਾਜ ਵਿੱਚ 58% ਯਾਨੀ 21.6 ਇੰਚ ਬਾਰਿਸ਼ ਹੋ ਚੁੱਕੀ ਹੈ। ਇਹ ਆਮ ਨਾਲੋਂ 2.6 ਇੰਚ ਜ਼ਿਆਦਾ ਹੈ।
ਮਾਨਸੂਨ ਸੀਜ਼ਨ ‘ਚ ਰਾਜਸਥਾਨ ‘ਚ ਹੁਣ ਤੱਕ 21 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਸੂਬੇ ਵਿੱਚ ਆਮ ਤੌਰ ‘ਤੇ 1 ਜੂਨ ਤੋਂ 3 ਅਗਸਤ ਤੱਕ ਔਸਤਨ 231.3 ਮਿਲੀਮੀਟਰ ਵਰਖਾ ਹੁੰਦੀ ਹੈ, ਜਦੋਂ ਕਿ ਇਸ ਸੀਜ਼ਨ ਵਿੱਚ ਹੁਣ ਤੱਕ 280.6 ਮਿਲੀਮੀਟਰ ਵਰਖਾ ਹੋ ਚੁੱਕੀ ਹੈ।
IMD ਨੇ ਅਲਰਟ ਕੀਤਾ ਜਾਰੀ..
ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਹਰ ਰੋਜ਼ ਬੇਹੱਦ ਭਾਰੀ ਅਤੇ ਭਾਰੀ ਬਾਰਿਸ਼ ਹੋਣ ਦੇ ਅਲਰਟ ਜਾਰੀ ਕੀਤੇ ਜਾ ਰਹੇ ਹਨ। ਅੱਜ ਅਤੇ ਕੱਲ੍ਹ ਰਾਜਸਥਾਨ ਲਈ ਇਸ ਮਾਨਸੂਨ ਸੀਜ਼ਨ ਦੇ ਸਭ ਤੋਂ ਭਾਰੀ ਦਿਨ ਸਾਬਤ ਹੋ ਸਕਦੇ ਹਨ। ਮੌਸਮ ਵਿਭਾਗ ਨੇ ਅੱਜ ਕੋਟਾ, ਝਾਲਾਵਾੜ ਅਤੇ ਬਾਰਾਨ ਜ਼ਿਲ੍ਹਿਆਂ ਲਈ ਬਹੁਤ ਜ਼ਿਆਦਾ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਬਾਂਸਵਾੜਾ, ਭੀਲਵਾੜਾ, ਚਿਤੌੜਗੜ੍ਹ, ਬੂੰਦੀ, ਡੂੰਗਰਪੁਰ, ਪ੍ਰਤਾਪਗੜ੍ਹ, ਰਾਜਸਮੰਦ, ਸਿਰੋਹੀ, ਉਦੈਪੁਰ, ਜੋਧਪੁਰ ਅਤੇ ਪਾਲੀ ਵਿੱਚ ਬਹੁਤ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।