National
ਮੁਕੇਸ਼ ਅੰਬਾਨੀ ਫਿਰ ਬਣੇ ਦਾਦਾ,ਵੱਡੇ ਬੇਟੇ ਆਕਾਸ਼ ਦੀ ਪਤਨੀ ਸ਼ਲੋਕਾ ਨੇ ਬੇਟੀ ਨੂੰ ਦਿੱਤਾ ਜਨਮ ਦਿੱਤਾ
ਉਦਯੋਗਪਤੀ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦਾਦਾ ਬਣ ਗਏ ਹਨ। ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਆਕਾਸ਼ ਅਤੇ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਦਸੰਬਰ 2020 ਵਿੱਚ ਉਨ੍ਹਾਂ ਦਾ ਪ੍ਰਿਥਵੀ ਨਾਮ ਦਾ ਇੱਕ ਪੁੱਤਰ ਸੀ।
ਆਕਾਸ਼ ਦੇ ਦੋਸਤ ਧਨਰਾਜ ਨਾਥਵਾਨੀ ਨੇ ਅੰਬਾਨੀ ਪਰਿਵਾਰ ‘ਚ ਨਵੇਂ ਮਹਿਮਾਨ ਦੀ ਜਾਣਕਾਰੀ ਦਿੱਤੀ। ਧਨਰਾਜ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦਾ ਪੁੱਤਰ ਹੈ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ- ਆਕਾਸ਼ ਅਤੇ ਸ਼ਲੋਕਾ ਅੰਬਾਨੀ ਨੂੰ ਉਨ੍ਹਾਂ ਦੀ ਛੋਟੀ ਰਾਜਕੁਮਾਰੀ ਦੇ ਆਉਣ ‘ਤੇ ਹਾਰਦਿਕ ਵਧਾਈ। ਇਹ ਅਨਮੋਲ ਬਰਕਤ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਅਤੇ ਪਿਆਰ ਲੈ ਕੇ ਆਵੇ।