Connect with us

Uncategorized

ਨਛੱਤਰ ਗਿੱਲ ਨੇ ਕੰਮ ਤੇ ਕੀਤੀ ਵਾਪਸੀ ਪਤਨੀ ਦੀ ਮੌਤ ਤੋਂ ਬਾਅਦ ਕੀਤਾ ਪਹਿਲਾ ਸਟੇਜ ਸ਼ੋਅ

Published

on

ਪੰਜਾਬੀ ਗਾਇਕ ਨਛੱਤਰ ਗਿੱਲ ਲਈ ਸਾਲ 2022 ਬਹੁਤ ਬੁਰਾ ਰਿਹਾ। ਉਨ੍ਹਾਂ ਦੇ ਘਰ ਖੁਸ਼ੀਆਂ ਦੇ ਨਾਲ-ਨਾਲ ਸੋਗ ਦੀ ਲਹਿਰ ਦੌੜ ਗਈ। ਦਰਅਸਲ, ਕਲਾਕਾਰ ਦੀ ਪਤਨੀ ਦਲਵਿੰਦਰ ਕੌਰ ਆਪਣੀ ਬੇਟੀ ਦਾ ਵਿਆਹ ਦੇਖਣ ਤੋਂ ਬਾਅਦ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਈ। ਹਾਲਾਂਕਿ 16 ਨਵੰਬਰ ਨੂੰ ਉਨ੍ਹਾਂ ਦੇ ਬੇਟੇ ਦਾ ਵੀ ਵਿਆਹ ਹੋਣਾ ਸੀ। ਪਰ 15 ਨਵੰਬਰ ਨੂੰ ਹੀ ਦਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ। ਇਸ ਵਿਚਕਾਰ ਹੁਣ ਪਰਿਵਾਰ ਇਸ ਸਦਮੇ ਵਿੱਚੋਂ ਨਿਕਲਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਨਛੱਤਰ ਗਿੱਲ ਹੁਣ ਆਪਣੇ ਕੰਮ ਉੱਪਰ ਵਾਪਸ ਪਰਤ ਚੁੱਕੇ ਹਨ।ਗਾਇਕ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ। ਜਿਸ ਵਿੱਚ ਉਹ ਸਟੇਜ ਉੱਪਰ ਗਾਉਂਦੇ ਹੋਏ ਨਜ਼ਰ ਆ ਰਹੇ ਹਨ ,ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਸਟੂਡੀਓ ਦੀ ਵੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਸਟੂਡੀਓ ਟਾਈਮ.ਕੁਛ ਨਵੇਂ ਗਾਣੇ ਵਾਹਿਗੁਰੂ ਜੀ ਮਿਹਰ ਕਰਨ … ਫਿਲਹਾਲ ਕਲਾਕਾਰ ਹੁਣ ਹੌਲੀ-ਹੌਲੀ ਆਪਣੇ ਦੁੱਖਾ ਨੂੰ ਭੁੱਲਾ ਅੱਗੇ ਵੱਧ ਰਹੇ ਹਨ। ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਕੰਮ ਤੇ ਵਾਪਸੀ…ਦਾਤਾ ਜੀ ਮਿਹਰ ਕਰੋ..ਵਾਹਿਗੁਰੂ