Uncategorized
ਇਕ ਕੇਸ ‘ਚ ਨੌਦੀਪ ਕੌਰ ਨੂੰ ਮਿਲੀ ਜ਼ਮਾਨਤ ਪਰ ਰਹੇਗੀ ਫਿਲਹਾਲ ਜੇਲ੍ਹ ‘ਚ
ਨੌਦੀਪ ਕੌਰ ਤੇ ਚੱਲ ਰਹੇ ਤਿੰਨ ਕੇਸਾਂ ‘ਚੋਂ ਇਕ ਵਿਚ ਜ਼ਮਾਨਤ ਮਿਲ ਗਈ ਹੈ। ਫਿਲਹਾਲ ਜ਼ਮਾਨਤ ਮਿਲਣ ਦੇ ਬਾਵਜੂਦ ਉਸ ਨੂੰ ਦੋ ਹੋਰ ਕੇਸਾਂ ‘ਚ ਕਰਨਾਲ ਜੇਲ੍ਹ ‘ਚ ਹੀ ਰਹਿਣਾ ਪਵੇਗਾ। ਨੌਦੀਵ ਕੌਰ ਦੇ ਵਕੀਲ ਜਤਿੰਦਰ ਕਾਲਾ ਮੁਤਾਬਿਕ ਵੀਰਵਾਰ ਨੂੰ ਨੌਦੀਪ ਨੂੰ ਚੱਲ ਰਹੇ ਤਿੰਨ ਕੇਸਾਂ ‘ਚੋਂ ਇਕ ਵਿਚ ਜ਼ਮਾਨਤ ਮਿਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਕੁੰਡਲੀ ‘ਚ 12 ਜਨਵਰੀ ਨੂੰ ਦਰਜ ਹੋਏ ਦੋ ਮਾਮਲਿਆਂ ‘ਚ ਜ਼ਮਾਨਤ ਨਾ ਮਿਲਣ ਕਾਰਨ ਉਹ ਫਿਲਹਾਲ ਕਰਨਾਲ ਜੇਲ੍ਹ ‘ਚ ਹੀ ਰਹੇਗੀ।
ਪਹਿਲਾ ਕੇਸ ਦਸੰਬਰ 2020 ਦਾ ਹੈ ਜਦੋਂ ਨੌਦੀਪ ਤੇ ਇਕ ਸਨਅਤ ਇਕਾਈ ਦੇ ਮਜ਼ਦੂਰ ਅਧਿਕਾਰ ਸੰਗਠਨ ਦੇ ਬਾਕੀ ਮੁਜ਼ਾਹਰਾਕਾਰੀ ਵਰਕਰ ਮਜ਼ਦੂਰੀ ਦੀ ਮੰਗ ਕਰ ਰਹੇ ਸਨ। ਇਹੀ ਉਹੀ ਕੇਸ ਹੈ ਜਿਸ ਵਿਚ ਨੌਦੀਪ ਨੂੰ ਜ਼ਮਾਨਤ ਮਿਲੀ ਹੈ। 12 ਜਨਵਰੀ ਨੂੰ ਉਸ ਨੂੰ ਇਕ ਫੈਕਟਰੀ ਮਾਲਕ ਦੇ ਘਰ ਦੇ ਬਾਹਰ ਵਰਕਰਾਂ ਦੇ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਗ੍ਰਿਫ਼ਤਾਰ ਕੀਤਾ ਸੀ। ਮੌਕੇ ‘ਤੇ ਪੁੱਜੀ ਪੁਲਿਸ ਮੁਲਾਜ਼ਮਾਂ ‘ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਜਿਸ ਵਿਚ ਕਈ ਪੁਲਿਸ ਵਾਲੇ ਜ਼ਖ਼ਮੀ ਵੀ ਹੋ ਗਏ ਸੀ। ਪੁਲਿਸ ਵੱਲੋਂ ਇਸ ਘਟਨਾ ਦੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਸੀ।