Connect with us

Politics

ਕਿਸਾਨਾਂ ਦੇ ਹੱਕ ਵਿੱਚ ਖੜ ਨਵਜੋਤ ਸਿੱਧੂ ਨੇ ਲਿਆ ਕੇਂਦਰ ਸਰਕਾਰ ਨਾਲ ਪੰਗਾ

‘ਨਵਜੋਤ ਸਿੱਧੂ’ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਪ੍ਰਦਰਸ਼ਨ,ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਰੋਸ ਮਾਰਚ

Published

on

‘ਨਵਜੋਤ ਸਿੱਧੂ’ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਪ੍ਰਦਰਸ਼ਨ
 ‘ਨਵਜੋਤ ਸਿੱਧੂ’ ਨੇ ਖਿੱਚੀ ਮੈਦਾਨ ‘ਚ ਕਿਸਾਨਾਂ ਦੇ ਸਮਰਥਨ ‘ਚ ਤਿਆਰੀ
ਸਿੱਧੂ ਵੱਲੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਰੋਸ ਮਾਰਚ 
ਕਿਸਾਨਾਂ ਲਈ ਆਪਣੀ ਆਵਾਜ਼ ਕੀਤੀ ਬੁਲੰਦ

ਅੰਮ੍ਰਿਤਸਰ 25 ਸਤੰਬਰ : ਖੇਤੀ ਆਰਡੀਨੈਂਸ ਦੇ ਖਿਲਾਫ ਜਿੱਥੇ ਸਾਰਾ ਪੰਜਾਬ ਆਵਾਜ਼ ਬੁਲੰਦ ਕਰ ਰਿਹਾ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਕਿਸਾਨਾਂ ਦੇ ਦਰਦ ਨੂੰ ਆਪਣਾ ਦਰਦ ਕਿਹਾ,ਸਿੱਧੂ ਨੇ ਕਰਾਰੇ ਸ਼ਬਦਾਂ ਵਿੱਚ ਆਰਡੀਨੈਂਸ ਦਾ ਵਿਰੋਧ ਕੀਤਾ ਅਤੇ ਅੱਜ ਅੰਮ੍ਰਿਤਸਰ ਵਿੱਚ ਆਰਡੀਨੈਂਸ ਦੇ ਖਿਲਾਫ਼ ਵੱਡਾ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਨਵਜੋਤ ਸਿੰਘ ਸਿੱਧੂ ਦੀਆ ਅਗਵਾਈ  ਹੇਠ ਭੰਡਾਰੀ ਗੇਟ ਤੋਂ ਹਾਲ ਗੇਟ ਤੱਕ ਕੀਤਾ ਗਿਆ। 
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਸਾਡੀ ਪੱਗ ਨੂੰ ਹੱਥ ਪਾਇਆ ਹੈ,ਸਾਡੀ ਅਣਖ ਨੂੰ ਵੰਗਾਰਿਆ ਹੈ ਹੁਣ ਅਸੀਂ ਚੁੱਪ ਨਹੀਂ ਰਹਾਂਗੇ,ਕਿਸਾਨ ਦੇਸ਼ ਦਾ ਮਾਣ ਹੈ ਅਤੇ ਮੈਂ ਕਿਸਾਨਾਂ ਦੇ ਹੱਕ ‘ਚ ਖੜ੍ਹਾ ਹਾਂ। ਸਿੱਧੂ  ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਕਿਸਾਨਾਂ ਦੀ ਹਿਮਾਇਤ ਵਿੱਚ ਸ਼ਬਦ ਲਿਖਦੇ ਹੋਏ ਕਿਹਾ
“ਕਿਸਾਨੀ ਪੰਜਾਬ ਦੀ ਰੂਹ,
ਸਰੀਰ ਦੇ ਘਾਓ ਭਰ ਜਾਂਦੇ ਹਨ,
ਪਰ ਆਤਮਾ ‘ਤੇ ਵਾਰ,
ਸਾਡੇ ਅਸਤਿਤਵ ਉੱਤੇ ਹਮਲਾ ਬਰਦਾਸ਼ਤ ਨਹੀਂ।
ਜੰਗ ਦੀ ਤੂਤੀ ਬੋਲਦੀ ਹੈ – ਇੰਕਲਾਬ ਜ਼ਿੰਦਾਬਾਦ,
ਪੰਜਾਬ, ਪੰਜਾਬੀਅਤ ਤੇ ਹਰ ਪੰਜਾਬੀ ਕਿਸਾਨਾਂ ਦੇ ਨਾਲ।
ਇਸਦੇ ਨੇ ਹੀ ਉਹਨਾਂ ਨੇ ਸਰਕਾਰਾਂ ਤੇ ਵਿਅੰਗ ਕਰਦੇ ਹੋਏ ਵੀ ਇੱਕ ਸ਼ੇਅਰ ਲਿਖਿਆ। ਅੰਮ੍ਰਿਤਸਰ ਵਿੱਚ ਕੱਢੇ ਗਏ ਇਸ ਮਾਰਚ ਵਿੱਚ ਵੱਡਾ ਇਕੱਠ ਸ਼ਾਮਿਲ ਸੀ।