Connect with us

Uncategorized

ਨਵਜੋਤ ਸਿੱਧੂ ਦੇ ਬੇਟੇ ਦੀ ਹੋਈ ਸਗਾਈ, ਇਨਾਇਤ ਰੰਧਾਵਾ ਬਣੇਗੀ ਨੂੰਹ

Published

on

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਜਲਦ ਹੀ ਗੁੰਝਣ ਜਾ ਰਿਹਾ ਹਨ ਸ਼ਹਨਾਈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਿੱਧੂ ਦੇ ਬੇਟੇ ਦਾ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ।ਓਥੇ ਹੀ ਸਿੱਧੂ ਨੇ ਆਪਣੀ ਹੋਣ ਵਾਲੀ ਨੂੰਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨਾਇਤ ਰੰਧਾਵਾ ਉਨ੍ਹਾਂ ਦੀ ਨੂੰਹ ਬਣੇਗੀ। ਜੋ ਕਿ ਫ਼ੌਜ ਵਿੱਚ ਨੌਕਰੀ ਕਰਨ ਵਾਲੇ ਮਨਿੰਦਰ ਰੰਧਾਵਾ ਦੀ ਬੇਟੀ ਹੈ।

ਸਿੱਧੂ ਨੇ ਗੰਗਾ ਦੇ ਕਿਨਾਰੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੌਰਾਨ ਨਵਜੋਤ ਸਿੱਧੂ, ਉਨ੍ਹਾਂ ਦੀ ਪਤਨੀ, ਬੇਟੀ ਰਾਬੀਆ ਸਿੱਧੂ ਅਤੇ ਉਨ੍ਹਾਂ ਦਾ ਬੇਟਾ ਤੇ ਨੂੰਹ ਮੌਜੂਦ ਹਨ। ਇਸ ਸਬੰਧ ਵਿੱਚ ਇੱਕ ਟਵੀਟ ਵਿੱਚ ਸਿੱਧੂ ਨੇ ਕਿਹਾ, “ਬੇਟਾ ਆਪਣੀ ਪਿਆਰੀ ਮਾਂ ਦੀ ਸਭ ਤੋਂ ਵੱਡੀ ਇੱਛਾ ਦਾ ਸਨਮਾਨ ਕਰਦਾ ਹੈ… ਇਸ ਸ਼ੁਭ ਦੁਰਗਾ-ਅਸ਼ਟਮੀ ਦੇ ਦਿਨ, ਮਾਂ ਗੰਗਾ ਦੀ ਗੋਦ ਵਿੱਚ, ਸਾਡੀ ਹੋਣ ਵਾਲੀ ਨੂੰਹ ਤੋਂ ਇੱਕ ਨਵੀਂ ਸ਼ੁਰੂਆਤ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਪਰਿਵਾਰ ਵਿੱਚ ਕਈ ਉਤਰਾਅ-ਚੜ੍ਹਾਅ ਆਏ ਸਨ। ਇਸ ਤੋਂ ਪਹਿਲਾਂ ਸਿੱਧੂ ਰੋਡ ਰੇਜ ਮਾਮਲੇ ‘ਚ ਜੇਲ ਜਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਪਤਨੀ ਕੈਂਸਰ ਤੋਂ ਪੀੜਤ ਹੈ, ਜਿਸ ਦਾ ਸਿੱਧੂ ਦੇ ਜੇਲ ਤੋਂ ਬਾਹਰ ਆਉਣ ਤੋਂ ਪਹਿਲਾਂ ਆਪਰੇਸ਼ਨ ਵੀ ਹੋਇਆ ਸੀ।