Connect with us

Sports

2 ਮਹੀਨਿਆਂ ‘ਚ ਦੂਜੀ ਵਾਰ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਮੁਅੱਤਲ

Published

on

ਭਾਰਤੀ ਪਹਿਲਵਾਨ ਬਜਰੰਗ ਪੂਨੀਆ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀ ਲੈ ਰਹੀਆਂ ਹਨ। ਹੁਣ ਇਕ ਵਾਰ ਫਿਰ ਤੋਂ ਬਜਰੰਗ ਪੂਨੀਆ ਮੁਸ਼ਕਿਲਾਂ ਵਿੱਚ ਘਿਰੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਬਜਰੰਗ ਪੂਨੀਆ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ (NADA) ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਲਈ ਮੁਅੱਤਲ ਬਜਰੰਗ ਪੂਨੀਆ ਨੂੰ ਨੋਟਿਸ ਭੇਜ ਕੇ ਜਵਾਬ ਵੀ ਮੰਗਿਆ ਹੈ। NADA ਨੇ ਬਜਰੰਗ ਪੂਨੀਆ ਤੋਂ 11 ਜੁਲਾਈ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਪਤਾ ਲੱਗਿਆ ਹੈ ਕਿ NADA ਵੱਲੋਂ ਉਦੋਂ ਕਾਰਵਾਈ ਕੀਤੀ ਗਈ, ਜਦੋਂ ਸੋਨੀਪਤ ਵਿੱਚ ਹੋਏ ਟਰਾਇਲ ਦੌਰਾਨ ਡੋਪ ਟੈਸਟ ਵਿੱਚ ਉਨ੍ਹਾਂ ਨੇ ਆਪਣਾ ਸੈਂਪਲ ਨਹੀਂ ਦਿੱਤਾ ਸੀ, ਜਿਸ ਤੋਂ ਬਾਅਦ NADA ਨੇ ਇਹ ਕਾਰਵਾਈ ਲਈ ਕਦਮ ਚੁੱਕਿਆ।

ਦੱਸ ਦੇਈਏ ਕਿ ਬਜਰੰਗ ਪੂਨੀਆ ਨੇ ਇਸ ਸਾਲ 10 ਮਾਰਚ ਨੂੰ ਸੋਨੀਪਤ ਵਿੱਚ ਟਰਾਇਲਾਂ ਦੌਰਾਨ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਉਨ੍ਹਾਂ ਤੇ ਐਕਸ਼ਨ ਲਿਆ ਗਿਆ ਹੈ। ਇਸ ਤੋਂ ਬਾਅਦ  ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।ਪਰ ਇਸ ਬਾਰੇ ਕੋਈ ਨੋਟਿਸ ਨਹੀਂ ਕੱਢਿਆ ਗਿਆ ਸੀ।

ਹਾਲਾਂਕਿ ਬਜਰੰਗ ਨੇ ਮੁਅੱਤਲ ਦੇ ਖਿਲਾਫ ਅਪੀਲ ਕੀਤੀ ਸੀ ਅਤੇ ਨਾਡਾ ਦੇ ਅਨੁਸ਼ਾਸਨੀ ਡੋਪਿੰਗ ਪੈਨਲ (ADDP) ਨੇ 31 ਮਈ ਨੂੰ ਰੱਦ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੱਕ ਨਾਡਾ ਇਲਜ਼ਾਮ ਦਾ ਨੋਟਿਸ ਜਾਰੀ ਨਹੀਂ ਕਰਦਾ ਹੈ, ਮੁਅੱਤਲ ਰੱਦ ਰਹੇਗਾ। ਇਸ ਤੋਂ ਬਾਅਦ ਨਾਡਾ ਨੇ ਕਾਰਵਾਈ ਕਰਦੇ ਹੋਏ ਹੁਣ ਪਹਿਲਵਾਨ ਨੂੰ ਨੋਟਿਸ ਭੇਜਿਆ ਹੈ। ਵੈਸੇ ਬਜਰੰਗ ਪੂਨੀਆ ਕੋਲ ਆਪਣਾ ਸਪੱਸ਼ਟੀਕਰਨ ਦੇਣ ਲਈ 11 ਜੁਲਾਈ ਤੱਕ ਦਾ ਸਮਾਂ ਹੈ।

ਇਸ ਮਾਮਲੇ ਵਿੱਚ ਬਜਰੰਗ ਪੂਨੀਆ ਨੇ ਬਿਆਨ ਦਿੱਤਾ ਸੀ ਕਿ ਉਸ ਨੇ ਡੋਪ ਟੈਸਟ ਦੇਣ ਤੋਂ ਇਨਕਾਰ ਨਹੀਂ ਕੀਤਾ ਸੀ ਸਗੋਂ ਉਨ੍ਹਾਂ ਨੂੰ ਸੈਂਪਲ ਲਈ  ਐਕਸਪਾਇਰ ਕਿੱਟ ਭੇਜੀ ਗਈ ਸੀ, ਜਿਸ ਬਾਰੇ ਉਨ੍ਹਾਂ ਵੱਲ਼ੋਂ ਨਾਡਾ ਦੇ ਅਧਿਕਾਰੀਆਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਸੀ।