National
ਨੀਰਜ ਚੋਪੜਾ ਨੇ ਤੋੜਿਆ ਪੈਰਿਸ ਓਲੰਪਿਕ ਰਿਕਾਰਡ,ਜਿੱਤਿਆ ਕਾਂਸੀ ਤਗਮਾ

NEERAJ CHOPRA : ਨੀਰਜ ਚੋਪੜਾ ਨੇ ਇਕ ਵਾਰ ਫਿਰ ਕਮਾਲ ਕਰ ਦਿੱਤੀ। ਸਿਰਫ਼ 14 ਦਿਨਾਂ ਬਾਅਦ ਪੈਰਿਸ ਓਲੰਪਿਕ ਦਾ ਰਿਕਾਰਡ ਤੋੜ ਦਿੱਤਾ। ਨੀਰਜ ਨੇ ਪੈਰਿਸ ਓਲੰਪਿਕ ‘ਚ 89.45 ਮੀਟਰ ਦੀ ਥਰੋਅ ਕੀਤੀ ਸੀ। ਹੁਣ ਲੁਸਾਨੇ ਡਾਇਮੰਡ ਲੀਗ ‘ਚ ਉਸ ਨੇ 89.49 ਮੀਟਰ ਜੈਵਲਿਨ ਸੁੱਟ ਕੇ ਆਪਣਾ ਰਿਕਾਰਡ ਤੋੜ ਦਿੱਤਾ ਹੈ। ਨੀਰਜ ਨੇ ਲੌਸਨੇ ਡਾਇਮੰਡ ਲੀਗ ਵਿੱਚ ਸੀਜ਼ਨ ਦਾ ਆਪਣਾ ਸਰਵੋਤਮ ਥਰੋਅ ਕੀਤਾ।
ਹਾਲਾਂਕਿ ਆਪਣੇ ਸਰਵੋਤਮ ਥ੍ਰੋਅ ਨਾਲ ਨੀਰਜ ਲੀਗ ‘ਚ ਦੂਜੇ ਸਥਾਨ ‘ਤੇ ਰਿਹਾ। ਗ੍ਰੇਨਾਡਾ ਦਾ ਐਂਡਰਸਨ ਪੀਟਰਸ 90.61 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ ਪਹਿਲੇ ਸਥਾਨ ‘ਤੇ ਰਿਹਾ। ਪੈਰਿਸ ਓਲੰਪਿਕ ‘ਚ ਐਂਡਰਸਨ ਪੀਟਰਸ ਤੀਜੇ ਸਥਾਨ ‘ਤੇ ਰਹੇ ਅਤੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਨੀਰਜ ਨੇ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ।
ਭਾਰਤੀ ਸਟਾਰ ਅਥਲੀਟ ਨੀਰਜ ਚੋਪੜਾ ਫਿਰ 90 ਮੀਟਰ ਦੇ ਨਿਸ਼ਾਨੇ ਤੋਂ ਖੁੰਝ ਗਿਆ ਹੈ। ਜੈਵਲਿਨ ਥਰੋਅ ਅਥਲੀਟ ਨੀਰਜ ਨੇ ਸੀਜ਼ਨ ਦੇ ਸਰਵੋਤਮ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ 2024 ਵਿੱਚ ਦੂਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਨੇ 89.49 ਮੀਟਰ ਸੁੱਟ ਕੇ ਆਪਣਾ ਪੈਰਿਸ ਓਲੰਪਿਕ ਰਿਕਾਰਡ ਤੋੜਿਆ ਹੈ । ਐਂਡਰਸਨ ਪੀਟਰਸ ਪਹਿਲੇ ਸਥਾਨ ‘ਤੇ ਰਹੇ। ਉਨ੍ਹਾਂ ਨੇ ਮੀਟ ਰਿਕਾਰਡ ਨਾਲ 90.61 ਮੀਟਰ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਨੇ ਪੈਰਿਸ ਓਲੰਪਿਕ ਵਿੱਚ 89.45 ਮੀਟਰ ਥਰੋਅ ਨਾਲ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ।