International
ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਪਵੇਗੀ ਕੈਨੇਡਾ ‘ਚ ਐਂਟਰੀ ਤੋਂ ਪਹਿਲਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਹੈ ਕਿ ਅਮਰੀਕਾ ਦੇ ਬਾਰਡਰ ਜ਼ਰੀਏ ਗ਼ੈਰ-ਜ਼ਰੂਰੀ ਸੈਲਾਨੀ ਦੇਸ਼ ਵਿਚ ਐਂਟਰ ਕਰ ਰਹੇ ਹਨ ਜਿਸ ਨਾਲ ਕਰੋਨਾ ਵਾਇਰਸ ਫਿਰ ਦੁਬਾਰਾ ਫ਼ੈਲ ਸਕਦਾ ਹੈ। ਇਸ ਲਈ ਹੁਣ ਜੋ ਵਿ ਉਨ੍ਹਾਂ ਨੂੰ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਪਵੇਗੀ। ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫੰਰਸ ਦੌਰਾਨ ਟਰੂਡੋ ਨੇ ਕਿਹਾ, ’15 ਫਰਵਰੀ ਤੋਂ ਜਦੋਂ ਤੁਸੀਂ ਬਾਰਡਰ ਜ਼ਰੀਏ ਕੈਨੇਡਾ ਵਾਪਸ ਆਓਗੇ। ਤੁਹਾਨੂੰ 72 ਘੰਟੇ ਦੇ ਅੰਦਰ ਕਰਵਾਏ ਗਏ ਪੀਸੀਆਰ ਟੈਸਟ ਦਾ ਨਤੀਜਾ ਦਿਖਾਉਣਾ ਪਵੇਗਾ ਜਿਵੇਂ ਹੁਣ ਤਕ ਹਵਾਈ ਯਾਤਰਾ ‘ਚ ਦਿਖਾਉਂਦੇ ਸੀ।’
ਜਿਹੜੇ ਇਹ ਟੈਸਟ ਰਿਜ਼ਲਟ ਨਹੀਂ ਦਿਖਾਉਣਗੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਨਾਲ ਹੀ ਜੁਰਮਾਨਾ ਵੀ ਲਗਾਇਆ ਜਾਵੇਗਾ। ਪਿਛਲੇ ਸਾਲ ਮਾਰਚ ਮਹੀਨੇ ਤੋਂ ਹੀ ਕੈਨੇਡਾ-ਅਮਰੀਕਾ ਸਰਹੱਦ ਬੰਦ ਹੈ। ਟਰੂਡੋ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਕੁਝ ਹੋਰ ਨਵੇਂ ਫ਼ੈਸਲੇ ਲਵੇਗੀ ਜਿਸ ਤਹਿਤ ਹੈਲਥ ਕੈਨੇਡਾ ਇਸ ਦਾ ਫਾਲੋਅਪ ਲਵੇਗੀ ਤੇ ਲੋਕਾਂ ਦੇ ਟੈਸਟ ਦੇ ਨਾਲ ਹੀ ਉਨ੍ਹਾਂ ਨੂੰ ਕੁਆਰੰਟਾਈਨ ਵੀ ਕਰੇਗੀ।
ਕੈਨੇਡਾ ਅੱਜਕਲ੍ਹ ਜਹਾਜ਼ ਤੋਂ ਜ਼ਿਆਦਾ ਵਾਹਨਾਂ ਜ਼ਰੀਏ ਲੋਕ ਕੈਨੇਡਾ ਆ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2.9 ਮਿਲੀਅਨ ਲੋਕ ਵਾਹਨਾਂ ਜ਼ਰੀਏ ਸਰਹੱਦ ਪਾਰ ਕਰ ਰਹੇ ਹਨ। ਜਦਕਿ 2.4 ਮਿਲੀਅਨ ਲੋਕ ਉਡਾਣਾਂ ਜ਼ਰੀਏ ਇੱਥੇ ਆ ਰਹੇ ਹਨ। ਕੈਨੇਡਾ ‘ਚ ਹੁਣ ਤਕ ਕੁੱਲ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ 8,10,166 ਹਨ ਉੱਥੇ ਹੀ ਇਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 20,893 ਹੈ।