New Zealand
ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੇ ਦਿੱਤਾ ਇਸਤੀਫ਼ਾ, ਸਾਇਕਲ ਚਲਾਉਣਾ ਪਿਆ ਮਹਿੰਗਾ
ਨਿਊਜ਼ੀਲੈਂਡ, 02 ਜੁਲਾਈ: ਨਿਊਜ਼ੀਲੈਂਡ ਨੇ ਜਿੱਥੇ ਕਰੋਨਾ ਤੇ ਕਾਬੂ ਪਾਕੇ ਦੁਨੀਆਂ ਭਰ ਵਿੱਚ ਪ੍ਰਸੰਸਾਂ ਖੱਟੀ ਆ ਉੱਥੇ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਨੇ ਅੱਜ ਅਚਾਨਕ ਅਸਤੀਫ਼ਾ ਦੇ ਦਿੱਤਾ। ਸਿਹਤ ਮੰਤਰੀ ਡੇਵਿਡ ਕਲਾਰਕ ਦੀ ਸਿਰਫ ਇਹ ਗਲਤੀ ਸੀ ਕਿ ਲੌਕਡਾਊਨ ਦੌਰਾਨ ਸਾਇਕਲ ਲੈ ਕੇ ਪਹਾੜਾਂ ਤੇ ਚਲੇ ਸੀ ਤੇ ਤੰਦਰੁਸਤ ਰਹਿਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ । ਪਰ ਸਰਕਾਰ ਇਸ ਮੰਤਰੀ ਤੋਂ ਔਖੀ ਹੋ ਗਈ ਕਿ ਲੌਕਡਾਊਨ ਕਰਕੇ ਸਾਰੇ ਘਰ ਬੈਠੇ ਨੇ ਤੇ ਕਾਨੂੰਨ ਸਾਰੀਆਂ ਲਈ ਇੱਕ ਆ।
ਮੰਤਰੀ ਸਾਹਿਬ ਨੇ ਜਸਿੰਡਾ ਤੋਂ ਮਾਫ਼ੀ ਵੀ ਮੰਗੀ ਪਰ ਮੰਤਰੀ ਕਰਕੇ ਵਿਰੋਧੀ ਪਾਰਟੀਆਂ ਵਿੱਚ ਚੁੰਝ ਚਰਚਾ ਵੀ ਚੱਲਦੀ ਰਹੀ । ਸੋ ਅੱਜ ਸਿਹਤ ਮੰਤਰੀ ਡੇਵਿਡ ਕਲਾਰਕ ਨੇ ਅਸਤੀਫ਼ਾ ਦੇ ਦਿੱਤਾ ਤੇ ਜਸਿੰਡਾ ਨੇ ਪ੍ਰਵਾਨ ਵੀ ਕਰ ਲਿਆ ਆ।