Ludhiana
ਤਨਦੇਹੀ ਨਾਲ ਡਿਊਟੀ ਅਦਾ ਕਰ ਰਹੇ ਪੁਲਿਸ ਪ੍ਰਸ਼ਾਸਨ ਦੀ ਡੋਮੀਨੋਜ਼ ਵੱਲੋਂ ਸੇਵਾ, ਵੰਡੇ ਜਾ ਰਹੇ ਨੇ ਪੀਜ਼ੇ

ਇੱਕ ਪਾਸੇ ਜਿੱਥੇ ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਭਰ ਚ ਕਰਫ਼ਿਊ ਲਾਗੂ ਹੈ ਅਤੇ ਪੁਲਿਸ ਮੁਲਾਜ਼ਮ ਕਰਫਿਊ ਨੂੰ ਕਾਮਯਾਬ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੇ ਨੇ ਉੱਥੇ ਹੀ ਤਨਦੇਹੀ ਨਾਲ ਆਪਣੀ ਡਿਊਟੀ ਅਦਾ ਕਰ ਰਹੇ ਹਨ। ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਪੀਜ਼ੇ ਵੰਡੇ ਜਾ ਰਹੇ ਨੇ। ਰਾਤਾਂ ਨੂੰ ਉਹ ਨਿਰਵਿਘਨ ਆਪਣੀ ਜਨਤਾ ਪ੍ਰਤੀ ਸੇਵਾਵਾਂ ਜਾਰੀ ਰੱਖਣ

ਡੋਮੀਨੋਜ਼ ਦੇ ਮੈਨੇਜਰ ਅਤੇ ਸਮਾਜ ਸੇਵੀ ਨੇ ਦੱਸਿਆ ਕਿ ਜੋ ਪੁਲਿਸ ਮੁਲਾਜ਼ਮ ਸੜਕਾਂ ਤੇ ਲੋਕਾਂ ਦੀ ਸੇਵਾ ਲਈ ਬੀਮਾਰੀ ਤੋਂ ਬਿਨਾਂ ਡਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਉਨ੍ਹਾਂ ਦੀ ਸੇਵਾ ਲਈ ਉਹ ਜੋ ਵੀ ਮਿਲਦਾ ਹੈ ਉਹ ਵੰਡਦੇ ਨੇ ਇਸ ਤੋਂ ਇਲਾਵਾ ਗਰੀਬਾਂ ਨੂੰ ਵੀ ਪੀਜ਼ੇ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਦੁੱਗਰੀ ਅਤੇ ਸਰਾਭਾ ਨਗਰ ਵਿੱਚ ਉਨ੍ਹਾਂ ਵੱਲੋਂ 100 ਪੀਜ਼ੇ ਵੰਡੇ ਗਏ ਨੇ ਅਤੇ ਅੱਜ 500 ਪੀਜ਼ੇ ਵੰਡਣ ਦਾ ਉਹਨਾਂ ਵੱਲੋਂ ਟੀਚਾ ਮਿੱਥਿਆ ਗਿਆ ਹੈ।