Connect with us

Uncategorized

ਲੁੱਟ ਦੇ ਮਾਮਲੇ ‘ਚ ਐਨਆਈਏ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ

Published

on

nia

ਲੁਧਿਆਣਾ ਵਿਖੇ ਹੋਈ 34 ਕਿਲੋ ਸੋਨੇ ਦੀ ਲੁੱਟ ਦੇ ਮਾਮਲੇ ‘ਚ ਅੱਜ ਐਨ.ਆਈ.ਏ ਦੀ ਟੀਮ ਵੱਲੋਂ ਗੈਗਸਟਰ ਗਗਨ ਜੱਜ ਦੇ ਸਥਾਨਕ ਮਲਵਾਲ ਰੋਡ ਸਥਿਤ ਘਰ ਛਾਪੇਮਾਰੀ ਕੀਤੀ ਗਈ। ਗੈਂਗਸਟਰ ਗਗਨ ਜੱਜ ਪਿਛਲੇ ਦਿਨੀ ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਤੇ ਇਸ ਸਮੇਂ ਲੁਧਿਆਣਾ ਜੇਲ੍ਹ ‘ਚ ਬੰਦ ਹੈ। ਅੱਜ ਤੜਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੇ ਉਨ੍ਹਾਂ ਨਾਲ ਫਿਰੋਜ਼ਪੁਰ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਨਾਮੀ ਗੈਂਗਸਟਰ ਗਗਨ ਜੱਜ ਦੇ ਘਰ ਅਚਾਨਕ ਛਾਪਾ ਮਾਰਿਆ ਗਿਆ ਛਾਪਾ ਅਚਾਨਕ ਮਾਰਨ ਦੀ ਵਜ੍ਹਾ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਤੇ ਏਜੰਸੀ ਦੇ ਅਧਿਕਾਰੀਆਂ ਨੇ ਵੀ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਛਾਪਾ ਮਾਰਨ ਸਮੇਂ ਗਗਨ ਜੱਜ ਦੇ ਘਰ ਵਾਲੇ ਘਰ ਮੌਜੂਦ ਸਨ। ਇਸ ਦੌਰਾਨ ਦੱਸਣਯੋਗ ਇਹ ਹੈ ਕਿ ਗੈਂਗਸਟਰ ਗਗਨ ਜੱਜ, ਜੈ ਭੁੱਲਰ ਜਿਸਦਾ ਐਨਕਾਉਂਟਰ ਕੋਲਕਾਤਾ ਪੁਲਿਸ ਨੇ ਕੀਤਾ ਸੀ ਉਸ ਦਾ ਸਾਥੀ ਰਿਹਾ ਹੈ ਤੇ ਪਿਛਲੇ ਕਾਫੀ ਸਮੇਂ ਪਹਿਲਾ ‘ਚ ਲੁਧਿਆਣਾ ਵਿਖੇ 34 ਕਿਲੋ ਸੋਨੇ ਦੀ ਲੁੱਟ  ਖੋਹ ਹੋਈ ਸੀ। ਉਸ ਦੇ ਵਿਚ ਗਗਨ ਜੱਜ ਦਾ ਵੀ ਨਾਮ ਸ਼ਾਮਲ ਸੀ ਤੇ ਗਗਨ ਜੱਜ ਨੂੰ ਤਕਰੀਬਨ ਇਕ ਸਾਲ ਤੋਂ ਲੁਧਿਆਣਾ ਜੇਲ੍ਹ ‘ਚ ਬੰਦ ਹੈ ਤੇ ਪਤਾ ਲੱਗਾ ਹੈ ਕਿ ਉਸ ਲੁੱਟ ਖੋਹ ਦੀ ਵਾਰਦਾਤ ਦੇ ਮੁਤੱਲਕ ਹੀ ਨੈਸ਼ਨਲ ਇਨਵੈਸਟੀਗੇਸ਼ਨ  ਏਜੰਸੀ ਵੱਲੋਂ ਨਾਮੀ ਗੈਂਗਸਟਰ ਗਗਨ ਜੱਜ ਦੇ ਘਰ ‘ਚ ਤਲਾਸ਼ੀ ਜਾਰੀ ਹੈ।