Connect with us

Uncategorized

ਇੱਕ ਮਹੀਨੇ ‘ਚ ਦੋ ਵਾਰ ਟਾਈਮ ਸਕੁਐਰ ਦੇ ਬਿਲਬੋਰਡ ‘ਤੇ ਨਜ਼ਰ ਆਈ ਨਿਮਰਤ ਖਹਿਰਾ

Published

on

ਨਿਮਰਤ ਖਹਿਰਾ ਪੰਜਾਬ ਦੀਆਂ ਜਾਣੀਆਂ ਪਛਾਣੀਆਂ ਕਲਾਕਾਰਾਂ ਚੋਂ ਇੱਕ ਹੈ। ਨੌਜਵਾਨ ਵਰਗ ਉਨਾਂ ਦੀ ਸਾਦਗੀ ‘ਤੇ ਮੁਸਕਰਾਹਟ ਉੱਤੇ ਜਾਨ ਵਾਰਦਾ , ਉਨਾਂ ਨੇ ਬੜੇ ਥੋੜੇ ਸਮੇਂ ‘ਚ ਪੰਜਾਬੀ ਇੰਡਸਟਰੀ ‘ਚ ਆਪਣਾ ਵੱਡਾ ਨਾਮ ਬਣਾਇਆ, ਹਾਲ ਹੀ ;ਚ ਨਿਮਰਤ ਖਹਿਰਾ ਦਾ ਗਾਣਾ ‘ਸ਼ਿਕਾਇਤਾਂ’ ਰਿਲੀਜ਼ ਹੋਇਆ ਸੀ। ਜਿਸ ਨੂੰ ਦੁਨੀਆ ਭਰ ‘ਚ ਪੰਜਾਬੀਆਂ ਦਾ ਖੂਬ ਪਿਆਰ ਮਿਿਲਿਆ। ਇਹ ਗਾਣਾ ਕਾਫੀ ਸਮੇਂ ਤੱਕ ਯੂਟਿਊਬ ਅਤੇ ਸੋਸ਼ਲ ਮੀਡੀਆ ‘ਤੇ ਟਰੈਂਡਿੰਗ ‘ਚ ਰਿਹਾ ਸੀ। ਇਹੀ ਨਹੀਂ ਇਸ ਗਾਣੇ ਦੇ ਲਈ ਉਸ ਨੂੰ ਸਪੌਟੀਫਾਈ ਇੰਡੀਆ ਨੇ ਟਾਈਮਜ਼ ਸਕੁਐਰ ਦੇ ਬਿਲਬੋਰਡ ‘ਤੇ ਵੀ ਫੀਚਰ ਕੀਤਾ ਸੀ।

ਹੁਣ ਫਿਰ ਤੋਂ ਨਿਮਰਤ ਖਹਿਰਾ ਟਾਈਮ ਸਕੁਐਰ ਦੇ ਬਿਲਬੋਰਡ ‘ਤੇ ਨਜ਼ਰ ਆਈ ਹੈ। ਇੱਕ ਮਹੀਨੇ ‘ਚ ਦੂਜੀ ਵਾਰ ਨਿਮਰਤ ਬਿਲਬੋਰਡ ‘ਤੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਕਲਾਕਾਰ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਫੈਨਜ਼ ਨਿਮਰਤ ਖਹਿਰਾ ਦੀ ਇਸ ਪ੍ਰਾਪਤੀ ‘ਤੇ ਕਾਫੀ ਖੁਸ਼ ਹੋ ਰਹੇ ਹਨ। ਉਸ ਨੁੰ ਸੋਸ਼ਲ ਮੀਡੀਆ ‘ਤੇ ਖੂਬ ਵਧਾਈਆਂ ਮਿਲ ਰਹੀਆਂ ਹਨ। ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਜਿਸ ‘ਤੇ ਲਿਿਖਿਆ ਹੈ ‘ਨਿਮਰਤ ਖਹਿਰਾ ਨੂੰ ਟਾਈਮਜ਼ ਸਕੁਐਰ ਦੇ ਬਿਲਬੋਰਡ ‘ਤੇ ਇੱਕ ਮਹੀਨੇ ‘ਚ ਦੂਜੀ ਵਾਰ ਫੀਚਰ ਹੋਣ ਵਾਲੀ ਪਹਿਲੀ ਪੰਜਾਬੀ ਕਲਾਕਾਰ ਹੈ।