Connect with us

Politics

ਸ਼ਰਾਬ ਦੇ ਠੇਕੇਦਾਰਾਂ ਤੇ ਕਿਸੇ ਤਰ੍ਹਾਂ ਦੀ ਨਹੀਂ ਹੁੰਦੀ ਕਾਰਵਾਈ- ਸਰੂਪ ਚੰਦ ਸਿੰਗਲਾ

ਕਰਫਿਊ ਦੀ ਉਲੰਘਣਾ ਕਰਨ ਵਾਲਿਆ ਤੇ ਬੋਲੇ ਸਰੂਪ ਚੰਦ ਸਿੰਗਲਾ

Published

on

ਕਰਫਿਊ ਦੀ ਉਲੰਘਣਾ ਕਰਨ ਵਾਲਿਆ ਤੇ ਬੋਲੇ ਸਰੂਪ ਚੰਦ ਸਿੰਗਲਾ  
ਕਰਫਿਊ  ਦੇ ਦੌਰਾਨ ਵੀ ਨਾਜਾਇਜ਼ ਰੂਪ ਵਿੱਚ ਖੁੱਲ ਰਹੇ ਹਨ ਠੇਕੇ
ਸ਼ਰਾਬ ਦੇ ਠੇਕੇਦਾਰਾਂ ਤੇ ਕਿਸੇ ਤਰ੍ਹਾਂ ਦੀ ਨਹੀਂ ਹੁੰਦੀ ਕਾਰਵਾਈ- ਸਰੂਪ ਚੰਦ ਸਿੰਗਲਾ

ਬਠਿੰਡਾ,24 ਅਗਸਤ:(ਰਾਕੇਸ਼ ਕੁਮਾਰ),ਕਰਫ਼ਿਊ ਦੌਰਾਨ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹੈ ,ਜਦੋਂ ਕਿ ਜਰੂਰੀ ਵਸਤੂਆਂ ਲਈ ਦੁਕਾਨਾਂ ਬੰਦ ਨੇ ,ਇਸ ਮਸਲੇ ਨੂੰ ਲੈ ਕਈ ਥਾਵਾਂ ਤੇ ਲੋਕਾਂ ਵਿੱਚ ਰੋਸ ਹੈ। ਬਠਿੰਡਾ ਤੋਂ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ  ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਬੋਲਦੇ ਹੋਏ ਕਿਹਾ ਕਿ ਆਮ ਦੁਕਾਨਦਾਰ ਤੇ ਪੁਲਿਸ ਤੁਰੰਤ ਕਾਰਵਾਈ ਕਰ ਦਿੰਦੀ ਹੈ। ਸ਼ਰਾਬ  ਦੇ ਠੇਕੇਦਾਰਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ,ਠੇਕੇ ਸ਼ਰ੍ਹੇਆਮ ਦੇਰ ਰਾਤ ਤੱਕ ਖੁਲ੍ਹੇ ਰਹਿੰਦੇ ਹਨ। ਉਹਨਾਂ ਕਿਹਾ ਕਿ ਕਿਉਂਕਿ ਸ਼ਰਾਬ  ਦੇ ਠੇਕੇਦਾਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਆਪਸ ਵਿੱਚ ਮਿਲੀ ਹੋਈ ਹੈ,ਸਾਰੇ ਮਿਲਕੇ ਆਪਣੀ ਜੇਬ ਭਰਨ ਵਿੱਚ ਲੱਗੇ ਹੋਏ ਹਨ।  
ਸਰੂਪ ਚੰਦ ਸਿੰਗਲਾ ਨੇ ਠੇਕੇਦਾਰਾਂ,ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਵਾਲ ਚੁੱਕਿਆ।