Ludhiana
ਲੁਧਿਆਣਾ ‘ਚ ਨਹੀਂ ਕੋਈ ਕਰੋਨਾ ਦਾ ਨਵਾਂ ਕੇਸ, ਪ੍ਰਸ਼ਾਸਨ ਨੇ 10,000 ਮਜ਼ਦੂਰਾਂ ਦੇ ਰਹਿਣ ਖਾਣ-ਪੀਣ ਦੀ ਕੀਤੀ ਵਿਵਸਥਾ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ ਦੇ ਵਿੱਚ 95 ਸੈਂਪਲਾਂ ਚੋਂ 2 ਸੈਂਪਲ ਹੀ ਪਾਜ਼ਿਟਿਵ ਅਾੲੇ ਨੇ ਜਦੋਂ ਕਿ 92 ਨਮੂਨੇ ਨੈਗੇਟਿਵ ਪਾਏ ਗਏ ਨੇ। ਟੁੱਟੇ ਕਮਿਸ਼ਨਰ ਨੇ ਵੀ ਕਿਹਾ ਕਿ ਮਾਈਗ੍ਰੇਟਿਡ ਲੇਬਰ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਸਖਤ ਦਿਸ਼ਾਨਿਰਦੇਸ਼ ਦਿੱਤੇ ਗਏ ਨੇ ਜਿਨ੍ਹਾਂ ਦੀ ਪਾਲਣਾ ਸੂਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ।
ਪ੍ਰਦੀਪ ਅਗਰਵਾਲ ਨੇ ਕਿਹਾ ਕਿ ਲੇਬਰ ਲਈ ਪ੍ਰਸ਼ਾਸਨ ਵੱਲੋਂ ਲੱਗਭੱਗ 10 ਸਰਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ 10 ਹਜ਼ਾਰ ਪ੍ਰਵਾਸੀ ਮਜ਼ਦੂਰ ਖੈਰ ਸਕਦੇ ਨੇ ਉਨ੍ਹਾਂ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਉਨ੍ਹਾਂ ਨੂੰ ਰਾਸ਼ਨ ਆਦਿ ਅਤੇ ਖਾਣਾ ਪੀਣਾ ਵੀ ਉਸੇ ਥਾਂ ਤੇ ਮੁਹੱਈਆ ਕਰਵਾ ਦਿੱਤਾ ਜਾਵੇਗਾ ਅਤੇ ਇਹ ਸਰਾਵਾਂ ਜ਼ਿਆਦਾਤਰ ਸਨਅਤੀ ਖੇਤਰ ਵਿਚ ਹੀ ਬਣਵਾਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੇਬਰ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਜੇਕਰ ਉਹ ਇੱਥੋਂ ਪਲਾਇਨ ਕਰਦੇ ਨਹੀਂ ਤਾਂ ਅੱਗੇ ਜਾ ਕੇ ਉਨ੍ਹਾਂ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਰੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਕਰਫ਼ਿਊ ਨੂੰ ਕਾਮਯਾਬ ਬਣਾਉਣ ਲਈ ਲਗਾਤਾਰ ਜ਼ਿਲ੍ਹਾ ਪ੍ਰਸ਼ਾਸ਼ਨ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਪਾਸ ਬਣਵਾਉਣ ਲਈ ਲਗਾਤਾਰ ਅਰਜ਼ੀਆਂ ਦੇ ਰਹੇ ਨੇ ਉਨ੍ਹਾਂ ਲਈ ਹੁਣ ਆਨਲਾਈਨ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਸੁਚਾਰੂ ਢੰਗ ਨਾਲ ਕੰਮ ਵੀ ਕਰ ਰਿਹਾ ਹੈ ਅਤੇ ਜਿਸ ਤੇ ਹੁਣ ਹਜ਼ਾਰਾਂ ਚੋਂ 100 ਦੇ ਕਰੀਬ ਹੀ ਅਰਜ਼ੀਆਂ ਬਕਾਇਆ ਨੇ। ਡਿਪਟੀ ਕਮਿਸ਼ਨਰ ਨੇ ਵੀ ਕਿਹਾ ਕਿ ਕੋਈ ਪਾਸ ਦੀ ਦੁਰਵਰਤੋਂ ਨਾ ਕਰੇ।ਉਨ੍ਹਾਂ ਕਿਹਾ ਕਿ ਪਾਸ ਲਈ ਅਰਜ਼ੀਆਂ ਵੀ ਉਹੀ ਲੋਕ ਦੇਣ ਜੋ ਬਹੁਤੀ ਐਮਰਜੈਂਸੀ ਚ ਹਨ।