Connect with us

International

ਭਾਰਤ ਹੀ ਨਹੀਂ 15 ਅਗਸਤ ਨੂੰ ਇਹ ਮੁਲਕ ਵੀ ਹੋਏ ਸਨ ਆਜ਼ਾਦ

Published

on

ਅੱਜ ਪੂਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। 15 ਅਗਸਤ 1947 ਵਾਲੇ ਦਿਨ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ। ਇਤਿਹਾਸ ਦੇ ਪੰਨਿਆਂ ‘ਚ 15 ਅਗਸਤ ਦੇਸ਼ ਦੀ ਸਭ ਤੋਂ ਵੱਡੀ ਜਿੱਤ, ਉਪਲੱਬਧੀ ਦੇ ਤੌਰ ‘ਤੇ ਸ਼ਾਮਿਲ ਹੈ। ਦਰਅਸਲ ਇਸ ਤੋਂ ਪਹਿਲਾਂ ਰਾਜਾ-ਮਹਾਰਾਜਿਆਂ ਦੇ ਦੌਰ ‘ਚ ਈਸਟ ਇੰਡੀਆ ਕੰਪਨੀ ਭਾਰਤ ‘ਚ ਆਈ, ਜਿਸ ਨੇ ਇਥੇ ਆਪਣੀ ਥਾਂ ਅਤੇ ਹੁਕੂਮਤ ਬਣਾ ਲਈ। ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦਾ ਰਾਜ ਭਾਰਤ ‘ਚ ਚੱਲਣ ਲੱਗਾ। ਆਪਣੇ ਹੀ ਦੇਸ਼ ‘ਚ ਭਾਰਤੀ ਗੁਲਾਮ ਬਣ ਕੇ ਰਹਿ ਗਏ, ਜੋ ਬ੍ਰਿਟਿਸ਼ ਹੁਕੂਮਤ ਦੇ ਆਦੇਸ਼ਾਂ ਦਾ ਪਾਲਨ ਕਰਨ ਲਈ ਮਜ਼ਬੂਰ ਸਨ ਹਾਲਾਂਕਿ ਆਜ਼ਾਦੀ ਦੀ ਮੰਗ ਨੂੰ ਲੈ ਕੇ ਕਈ ਸੁਤੰਤਰਤਾ ਸੈਨਾਨੀਆਂ ਨੇ ਆਵਾਜ਼ ਚੁੱਕੀ ਅਤੇ ਅੰਤ ‘ਚ 15 ਅਗਸਤ 1947 ਨੂੰ ਹਿੰਦੁਸਤਾਨ ਇਕ ਸੁਤੰਤਰ ਰਾਸ਼ਟਰ ਬਣ ਗਿਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ 15 ਅਗਸਤ ਨੂੰ ਭਾਰਤ ਵਿੱਚ ਸੁਤੰਤਰਤਾ ਦਿਵਸ (ਇੰਡਪੇਡੇਂਸ ਡੇਅ )ਵੱਜੋਂ ਮਨਾਇਆ ਜਾਂਦਾ ਹੈ। ਅੱਜ ਵੀ ਪੂਰੇ ਭਾਰਤ ਵਿੱਚ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਪਰ 15 ਅਗਸਤ ਦਾ ਮਹੱਤਵ ਸਿਰਫ ਇੱਥੋ ਤੱਕ ਹੀ ਸੀਮਿਤ ਨਹੀਂ ਹੈ ਇਹ ਤਾਰੀਕ ਪੂਰੀ ਦੁਨੀਆ ਲਈ ਕਾਫੀ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਇਸ ਦਿਨ ਪੂਰੀ ਦੁਨੀਆ ‘ਚ ਕਿੱਥੇ-ਕਿੱਥੇ ਅਤੇ ਕੀ-ਕੀ ਹੋਇਆ ਸੀ।

ਬਹਿਰੀਨ
ਭਾਰਤ ਦੀ ਤਰ੍ਹਾਂ ਬਹਿਰੀਨ ਵੀ ਯੂਨਾਈਟਿਡ ਕਿੰਗਡਮ ਦੀ ਗੁਲਾਮੀ ਦੀਆਂ ਜੰਜ਼ੀਰਾਂ ‘ਚ ਕੈਦ ਸੀ। ਉਨ੍ਹਾਂ ਤੋਂ ਪਹਿਲਾਂ ਬਹਿਰੀਨ ਖਾੜੀ ਦੇਸ਼ਾਂ ‘ਚ ਹੈ ਜਿਸਨੇ ਆਪਣੇ ਇੱਥੇ ਤੇਲ ਦੀ ਖੋਜ ਕੀਤੀ ਅਤੇ 1931 ‘ਚ ਰਿਫਾਇਨਰੀ ਸਥਾਪਿਤ ਕੀਤੀ। ਹਾਲਾਂਕਿ ਉਸੇ ਸਾਲ ਬ੍ਰਿਟੇਨ ਅਤੇ ਓਟੋਮਨ ਸਾਮਰਾਜ ਵਿਚਕਾਰ ਸੁਤੰਤਰਤਾ ਸਮਝੌਤਾ ਹੋਇਆ ਸੀ। ਉਸ ਦਿਨ 15 ਅਗਸਤ ਸੀ ਇਸ ਲਈ 15 ਅਗਸਤ 1971 ਬਹਿਰੀਨ ਦੀ ਆਜ਼ਾਦੀ ਦਾ ਦਿਨ ਹੈ। ਹਾਲਾਂਕਿ ਬਹਿਰੀਨ ਦੇ ਸ਼ਾਸਕ ਇਸਾ ਬਿਨ ਸਲਮਾਨ ਅਲ ਖਲੀਫੀ ਨੇ 16 ਦਸੰਬਰ ਨੂੰ ਬਹਿਰੀਨ ਦੀ ਗੱਦੀ ਹਾਸਲ ਕੀਤੀ ਸੀ। ਇਸ ਦਿਨ ਬਹਿਰੀਨ ਆਪਣੀ ਰਾਸ਼ਟਰੀ ਛੁੱਟੀ 16 ਦਸੰਬਰ ਨੂੰ ਮਨਾਉਂਦੀ ਹੈ।

ਕਾਂਗੋ
ਅਫਰੀਕੀ ਦੇਸ਼ ਕਾਂਗੋ ਫਰਾਂਸ ਨੇ 1880 ‘ਚ ਕਬਜ਼ਾ ਕਰ ਲਿਆ ਸੀ। ਕਰੀਬ 80 ਸਾਲ ਗੁਲਾਮੀ ਦੀਆਂ ਜੰਜ਼ੀਰਾਂ ‘ਚ ਕੈਦ ਕਾਂਗੋ 15 ਅਗਸਤ 1960 ਨੂੰ ਫਰਾਂਸ ਤੋਂ ਆਜ਼ਾਦ ਹੋਇਆ ਸੀ। ਆਜ਼ਾਦੀ ਦੇ ਬਾਅਦ ਕਾਂਗੋ, ਰਿਪਬਲਿਕ ਆਫ ਕਾਂਗੋ ਬਣ ਗਿਆ। ਇਹ ਦੇਸ਼ ਵੀ 15 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ।

ਲਿਕਟੇਂਸਟੀਨ
ਆਸਟ੍ਰੇਲੀਆ ਅਤੇ ਸਵਿਟਜ਼ਰਲੈਂਡ ਦੇ ਵਿਚਾਲੇ ਲਿਕਟੇਂਸਟੀਨ ਨਾਂ ਦਾ ਇਕ ਦੇਸ਼ ਵਸਿਆ ਹੈ, ਜੋ 1866 ਨੂੰ ਲਿਕਟੇਂਸਟੀਨ ਜਰਮਨੀ ਤੋਂ ਆਜ਼ਾਦ ਹੋ ਗਿਆ। ਬਾਅਦ ‘ਚ 1940 ਤੋਂ ਲਿਕਟੇਂਸਟੀਨ ਨੇ 15 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ।

ਦੱਖਣੀ ਕੋਰੀਆ
1945 ਤੋਂ ਪਹਿਲਾਂ ਦੱਖਣੀ ਕੋਰੀਆ ‘ਤੇ ਜਾਪਾਨ ਦਾ ਕਬਜ਼ਾ ਸੀ। ਪਰ ਸੰਯੁਕਤ ਰਾਸ਼ਟਰ ਅਮਰੀਕਾ ਅਤੇ ਸੇਵੀਅਤ ਫੋਰਸੇਜ਼ ਨੇ ਦੱਖਣੀ ਕੋਰੀਆ ਨੂੰ ਜਾਪਾਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਸੀ। 15 ਅਗਸਤ ਨੂੰ ਦੱਖਣੀ ਕੋਰੀਆ ਸੁਤੰਤਰ ਹੋਇਆ ਸੀ। ਸਾਊਥ ਕੋਰੀਆ ਦੇ ਲੋਕ ਆਪਣੇ ਸੁਤੰਤਰਤਾ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਤੌਰ ‘ਤੇ ਮਨਾਉਂਦੇ ਹਾਂ।

ਉੱਤਰੀ ਕੋਰੀਆ
ਦੱਖਣੀ ਕੋਰੀਆ ਦੀ ਤਰ੍ਹਾਂ ਹੀ ਉੱਤਰ ਕੋਰੀਆ ਵੀ 15 ਅਗਸਤ 1945 ਨੂੰ ਆਜ਼ਾਦ ਹੋਇਆ ਸੀ। ਇਹ ਦੇਸ਼ ਵੀ ਜਾਪਾਨ ਦੇ ਅਧੀਨ ਸੀ। ਆਜ਼ਾਦੀ ਦੇ ਬਾਅਦ ਤੋਂ ਉੱਤਰੀ ਕੋਰੀਆ ਨੇ 15 ਅਗਸਤ ਨੂੰ ਨੈਸ਼ਨਲ ਹਾਲੀਡੇ ਦੇ ਤੌਰ ‘ਤੇ ਮਨਾਉਣ ਦੀ ਘੋਸ਼ਣਾ ਕੀਤੀ।