Connect with us

National

ਹੁਣ ਦਿੱਲੀ ਏਅਰਪੋਰਟ ਤੇ ਜਾਣ ਲਈ ਨਹੀਂ ਹੋਵੇਗੀ ਕੋਈ ਮੁਸ਼ਕਿਲ

Published

on

ਪੰਜਾਬ ਰੋਡਵੇਜ਼ ਨੇ ਜਲੰਧਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਸਵੇਰੇ 11 ਵਜੇ ਤੋਂ ਰਵਾਨਾ ਹੋਣ ਵਾਲੀਆਂ ਬੱਸਾਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਯਾਤਰੀਆਂ ਨੂੰ ਸਹੂਲਤ ਮਿਲ ਸਕੇ। ਦਿੱਲੀ ਦੇ ਨੈਸ਼ਨਲ ਹਾਈਵੇਅ ’ਤੇ ਹਰਿਆਣਾ ਦੇ ਨੇੜੇ ਕਿਸਾਨਾਂ ਵੱਲੋਂ ਡੇਰੇ ਲਾਏ ਜਾਣ ਕਾਰਨ ਮੁੱਖ ਮਾਰਗ ਬੰਦ ਹਨ। ਇਨ੍ਹਾਂ ਬੱਸਾਂ ਨੂੰ ਡਾਇਵਰਟ ਕੀਤੇ ਰੂਟਾਂ ਰਾਹੀਂ ਦਿੱਲੀ ਪਹੁੰਚਣ ਲਈ 1 ਘੰਟੇ ਦਾ ਵਾਧੂ ਸਫ਼ਰ ਕਰਨਾ ਪੈਂਦਾ ਹੈ। ਦਿੱਲੀ ਏਅਰਪੋਰਟ ਲਈ ਜਲੰਧਰ ਤੋਂ ਕੁੱਲ 4 ਬੱਸਾਂ ਚਲਾਈਆਂ ਜਾ ਰਹੀਆਂ ਹਨ, ਇਨ੍ਹਾਂ ਵਿੱਚ ਸਵੇਰੇ 11 ਵਜੇ, ਦੁਪਹਿਰ 1.15 ਵਜੇ, 8.30 ਵਜੇ ਅਤੇ ਰਾਤ 11 ਵਜੇ ਦਾ ਸਮਾਂ ਸ਼ਾਮਿਲ ਹੈ।

ਕਿਸਾਨਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਕਾਰਨ ਹਵਾਈ ਅੱਡੇ ਨੂੰ ਜਾਣ ਵਾਲੀਆਂ ਬੱਸਾਂ ਦਾ ਸੰਚਾਲਨ ਕਾਫੀ ਦੇਰ ਤੱਕ ਠੱਪ ਰਿਹਾ ਹੈ । ਵਿਭਾਗ ਨੇ 28 ਫਰਵਰੀ ਨੂੰ ਦੋ ਬੱਸਾਂ ਸ਼ੁਰੂ ਕਰਕੇ ਯਾਤਰੀਆਂ ਨੂੰ ਰਾਹਤ ਦਿੱਤੀ ਸੀ। ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਤੋਂ ਬਾਅਦ ਵਿਭਾਗ ਨੇ ਬੱਸਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ , ਜਿਸ ਕਾਰਨ ਹੁਣ ਚੌਥੀ ਬੱਸ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਏਅਰਪੋਰਟ ਜਾਣ ਵਾਲੇ ਪਰਵਾਸੀ ਭਾਰਤੀਆਂ ਦੀ ਮੰਗ ‘ਤੇ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਨੈਸ਼ਨਲ ਹਾਈਵੇਅ ਬੰਦ ਹੋਣ ਕਾਰਨ ਬੱਸਾਂ ਨੂੰ ਹੋਰ ਰੂਟਾਂ ਰਾਹੀਂ ਦਿੱਲੀ ਭੇਜਿਆ ਜਾ ਰਿਹਾ ਹੈ।। ਦਿੱਲੀ ਲਈ ਆਮ ਬੱਸ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ।