Connect with us

National

ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ‘ਤੇ ਬਾਰ ਬੰਦ !

Published

on

MADHYA PRADESH : ਮੱਧ ਪ੍ਰਦੇਸ਼ ਸਰਕਾਰਨੇ ਬਹੁਤ ਵੱਡਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 17 ਧਾਰਮਿਕ ਸ਼ਹਿਰਾਂ ‘ਚ ਸ਼ਰਾਬ ‘ਤੇ ਪਾਬੰਦੀ ਲਗਾਈ ਗਈ ਹੈ। ਸ਼ਰਾਬ ‘ਤੇ ਪਾਬੰਦੀ ਦਾ ਫੈਸਲਾ ਅੱਜ ਯਾਨੀ 1 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ ਅਤੇ ਮੋਹਨ ਯਾਦਵ ਕੈਬਨਿਟ ਵੱਲੋਂ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ‘ਤੇ ਬਾਰ ਬੰਦ ਰਹਿਣਗੇ।

ਨਵੇਂ ਵਿੱਤੀ ਸਾਲ, 1 ਅਪ੍ਰੈਲ ਤੋਂ ਦੇਸ਼ ਵਿੱਚ ਕਈ ਨਿਯਮ ਅਤੇ ਕਾਨੂੰਨ ਬਦਲੇ ਗਏ ਹਨ ਮੱਧ ਪ੍ਰਦੇਸ਼ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ , ਪਰ ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਤੋਂ ਇਲਾਵਾ, 1 ਅਪ੍ਰੈਲ ਤੋਂ ਮੱਧ ਪ੍ਰਦੇਸ਼ ਵਿੱਚ ਵੀ ਸ਼ਰਾਬ ‘ਤੇ ਪਾਬੰਦੀ ਸ਼ੁਰੂ ਹੋ ਗਈ ਹੈ , ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਨਿਰਦੇਸ਼ਾਂ ਅਤੇ ਫਿਰ ਕੈਬਨਿਟ ਦੇ ਫੈਸਲੇ ਤੋਂ ਬਾਅਦ, 1 ਅਪ੍ਰੈਲ ਤੋਂ 19 ਧਾਰਮਿਕ ਸ਼ਹਿਰਾਂ ਵਿੱਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ , ਇੱਥੇ ਸਥਿਤ ਦੁਕਾਨਾਂ ਨੂੰ ਤਾਲਾ ਲਗਾ ਦਿੱਤਾ ਗਿਆ ਹੈ ।