Connect with us

Punjab

Diwali ਵਾਲੇ ਦਿਨ ਤੁਸੀ ਇਸ Time ਹੀ ਚਲਾ ਸਕਦੇ ਪਟਾਕੇ, ਜਾਣੋ ਸਮਾਂ

Published

on

DIWALI CRACKERS : ਤਿਉਹਾਰਾਂ ਦਾ ਮਹੀਨਾ ਚੱਲ ਰਿਹਾ ਹੈ।ਕੁੱਝ ਹੀ ਦਿਨਾਂ ‘ਚ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਦਿਨ ਲੋਕ ਵਧੇਰੇ ਪਟਾਕੇ ਚਲਾਉਂਦੇ ਹਨ ਪਰ ਹੁਣ ਲਗਾਤਾਰ ਪਟਾਕੇ ਨਹੀਂ ਚਲਣਗੇ ।

ਪੰਜਾਬ ਸਰਕਾਰ ਨੇ ਦੀਵਾਲੀ, ਗੁਰੂਪੁਰਬ ਅਤੇ ਨਵੇਂ ਸਾਲ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਦਰਅਸਲ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਵਰਤੋਂ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ। ਭਾਵ ਦੀਵਾਲੀ ਦੀ ਰਾਤ (31 ਅਕਤੂਬਰ) ਨੂੰ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਗੁਰੂਪੁਰਬ (15 ਨਵੰਬਰ) ਸਵੇਰੇ 4 ਤੋਂ 5 ਵਜੇ ਅਤੇ ਰਾਤ 9 ਤੋਂ 10 ਵਜੇ ਤੱਕ ਜਦੋਂ ਕਿ ਕ੍ਰਿਸਮਸ ਦੀ ਰਾਤ (25-26 ਦਸੰਬਰ) ਅਤੇ ਨਵੇਂ ਸਾਲ ਦੀ ਸ਼ਾਮ (31 ਦਸੰਬਰ 2024-1 ਜਨਵਰੀ 2025) ਨੂੰ 11.55 ਤੋਂ 12.30 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੈ . ਜੇਕਰ ਇਸ ਨਿਸ਼ਚਿਤ ਸਮਾਂ ਸੀਮਾ ਦੀ ਉਲੰਘਣਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Online ਵਿਕਰੀ ‘ਤੇ ਪਾਬੰਦੀ….

ਪੰਜਾਬ ਵਿੱਚ ਪਟਾਕਿਆਂ ਦੀ ਆਨਲਾਈਨ ਵਿਕਰੀ ‘ਤੇ ਪਾਬੰਦੀ ਹੈ ਅਤੇ ਈ-ਕਾਮਰਸ ਵੈੱਬਸਾਈਟਾਂ ‘ਤੇ ਕੋਈ ਵੀ ਔਨਲਾਈਨ ਆਰਡਰ ਸਵੀਕਾਰ ਕਰਨ ‘ਤੇ ਪਾਬੰਦੀ ਹੈ। ਸਰਕਾਰ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਇਜਾਜ਼ਤ ਵਾਲੇ ਪਟਾਕਿਆਂ ਦੀ ਵਿਕਰੀ ਸਿਰਫ਼ ਲਾਇਸੰਸਸ਼ੁਦਾ ਵਪਾਰੀਆਂ ਰਾਹੀਂ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪਟਾਕਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਤਾਂ ਜੋ ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਦੀ ਸਿਹਤ ‘ਤੇ ਮਾੜਾ ਅਸਰ ਨਾ ਪਵੇ। ਇਸ ਨਾਲ ਹੀ ਫਲਿੱਪਕਾਰਟ ਅਤੇ ਐਮਾਜ਼ੋਨ ਸਮੇਤ ਈ-ਕਾਮਰਸ ਪਲੇਟਫ਼ਾਰਮ ‘ਤੇ ਪਟਾਕਿਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ।