National
‘ਆਪਰੇਸ਼ਨ ਤ੍ਰਿਨੇਤਰ’: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁੰਛ ‘ਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ, ਜਾਣੋ ਵੇਰਵਾ

ਸੁਰੱਖਿਆ ਬਲਾਂ ਨੇ ਬੁੱਧਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁੰਛ ਕਸਬੇ ਵਿੱਚ “ਸ਼ੱਕੀ ਵਿਅਕਤੀਆਂ” ਦੀ ਆਵਾਜਾਈ ਦੀ ਸੂਚਨਾ ਤੋਂ ਬਾਅਦ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਸਥਾਨਕ ਲੋਕਾਂ ਨੇ ਪੁੰਛ ਸ਼ਹਿਰ ਵਿੱਚ ਹਥਿਆਰਬੰਦ ਵਿਅਕਤੀਆਂ ਦੀਆਂ ਸ਼ੱਕੀ ਹਰਕਤਾਂ ਦੇਖੀਆਂ ਸਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਦੋ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਪੁੰਛ ਦੇ ਖਾਖਾ ਨਵਾਂ, ਪੁਰਾਣਾ ਪੁੰਛ ਅਤੇ ਜਰਨੈਲੀ ਮੁਹੱਲੇ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਹੈ। 20 ਅਪ੍ਰੈਲ ਨੂੰ ਭੱਟਾ ਧੂੜੀਆ ‘ਚ ਹੋਏ ਅੱਤਵਾਦੀ ਹਮਲੇ ‘ਚ ਪੰਜ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਬਲ ਪਹਿਲਾਂ ਹੀ ਹਾਈ ਅਲਰਟ ‘ਤੇ ਹਨ। ਗੁਆਂਢੀ ਰਾਜੌਰੀ ਜ਼ਿਲ੍ਹੇ ਦੇ ਕੰਢੀ ਜੰਗਲੀ ਖੇਤਰ ਵਿੱਚ ਵੀ ਸੁਰੱਖਿਆ ਬਲ ‘ਆਪਰੇਸ਼ਨ ਤ੍ਰਿਨੇਤਰ’ ਚਲਾ ਰਹੇ ਹਨ।