Uncategorized
ਬਲੈਕ ਫੰਗਸ ਦਾ ਕੋਰੋਨਾ ਤੋਂ ਬਾਅਦ ਕਹਿਰ ਪੂਰੇ ਦੇਸ਼ ‘ਚ, ਕਈ ਸੂਬਿਆਂ ‘ਚ ਮਿਲੇ ਮਰੀਜ਼, ਦੋ ਸੂਬਿਆਂ ਨੇ ਇਸ ਨੂੰ ਐਲਾਨਿਆਂ ਮਹਾਂਮਾਰੀ
ਦੇਸ਼ ‘ਚ ਕੋਰੋਨਾ ਦੇ ਕਹਿਰ ਤੋਂ ਬਾਅਦ ਬਲੈਕ ਫੰਗਸ ਜੋ ਕਿ ਬਹੁਤ ਭਿਆਨਕ ਬਿਮਾਰੀ ਹੈ। ਪਹਿਲਾ ਹੀ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਦੀ ਮੁਸੀਬਤ ਖਤਮ ਨਹੀਂ ਹੋਈ ਸੀ ਕਿ ਦੇਸ਼ ਦੀ ਸਰਕਾਰ ਦੀ ਮੁਸੀਬਤ ਫਿਰ ਤੋਂ ਵੱਧ ਗਈ ਹੈ। ਬਲੈਕ ਫੰਗਸ ਦਾ ਕਹਿਰ ਸਾਰੇ ਦੇਸ਼ ‘ਚ ਵੱਧਦਾ ਹੀ ਜਾ ਰਿਹਾ ਹੈ। ਮਹਾਰਾਸ਼ਟਰ, ਰਾਜਸਥਾਨ ਤੇ ਯੂਪੀ-ਦਿੱਲੀ ਸਣੇ ਦੇਸ਼ ਦੇ ਕਈ ਸੂਬਿਆਂ ‘ਚ ਬਲੈਕ ਫੰਗਸ ਦੇ ਮਰੀਜ਼ ਮਿਲ ਰਹੇ ਹਨ। ਬਲੈਕ ਫੰਗਸ ਹੁਣ ਤਕ ਸਤ ਸੂਬਿਆਂ ‘ਚ ਫੈਲ ਚੁੱਕਾ ਹੈ। ਦੇਸ਼ ਦੇ ਦੋ ਸੂਬੇ ਅਜਿਹੇ ਹਨ ਜਿਨ੍ਹਾਂ ਨੇ ਇਸ ਨੂੰ ਮਹਾਂਮਾਰੀ ਕਰਾਰ ਕਰ ਦਿੱਤਾ ਹੈ। ਤੇ ਉਹ ਦੋ ਸੂਬਿਆਂ ਦੇ ਨਾਂ ਹਨ ਤੇਲੰਗਾਨਾ ਤੇ ਰਾਜਸਥਾਨ ਇਨ੍ਹਾਂ ਨੇ ਬਲੈਕ ਫੰਗਸ ਨੂੰ ਮਹਾਂਮਾਰੀ ਐਲਾਨਿਆਂ ਹੈ। ਤੇਲੰਗਾਨਾ ਸਰਕਾਰ ਨੇ ਇਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਹੁਣ ਸੂਬਿਆਂ ‘ਚ ਆਉਣ ਵਾਲੇ ਹਰ ਕੇਸ ਦੀ ਜਾਣਕਾਰੀ ਦੇਣੀ ਪਵੇਗੀ ਤੇ ਸਾਵਧਾਨੀ ਵਰਤਣੀ ਪਵੇਗੀ।