National
Pakistan ‘ਚ ਰੇਲਵੇ ਸਟੇਸ਼ਨ ‘ਤੇ ਹੋਇਆ ਧਮਾਕਾ, 20 ਤੋਂ ਵੱਧ ਲੋਕਾਂ ਦੀ ਮੌਤ

PAKISTAN : ਪਾਕਿਸਤਾਨ ‘ਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਧਮਾਕੇ ‘ਚ 20 ਤੋਂ ਵੱਧ ਲੋਕਾਂ ਦੀ ਮੌਤ ਅਤੇ 30 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਜਾਣਕਾਰੀ ਮੁਤਾਬਕ ਇਹ ਬੰਬ ਧਮਾਕਾ ਕਵੇਟਾ ਰੇਲਵੇ ਸਟੇਸ਼ਨ ਨੇੜੇ ਹੋਇਆ। ਟਰੇਨ ਪਲੇਟਫਾਰਮ ‘ਤੇ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਬੰਬ ਧਮਾਕਾ ਹੋ ਗਿਆ। ਧਮਾਕੇ ਦੇ ਸਮੇਂ ਪਲੇਟਫਾਰਮ ‘ਤੇ ਯਾਤਰੀਆਂ ਦੀ ਭਾਰੀ ਭੀੜ ਸੀ। ਇਸ ਘਟਨਾ ‘ਚ ਵੱਡੀ ਗਿਣਤੀ ‘ਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਪੁਲਿਸ ਅਤੇ ਬਚਾਅ ਕਰਮਚਾਰੀ ਮੌਕੇ ‘ਤੇ ਪਹੁੰਚੇ….
ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਵੱਡੀ ਗਿਣਤੀ ‘ਚ ਮੌਤਾਂ ਅਤੇ ਜ਼ਖਮੀਆਂ ਨੂੰ ਦੇਖਦੇ ਹੋਏ ਕਵੇਟਾ ਦੇ ਹਸਪਤਾਲ ‘ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਡਾਕਟਰਾਂ ਦੇ ਨਾਲ-ਨਾਲ ਵਾਧੂ ਸਟਾਫ ਵੀ ਬੁਲਾਇਆ ਗਿਆ ਹੈ। ਜ਼ਖਮੀਆਂ ਦਾ ਇਲਾਜ ਜਾਰੀ ਹੈ। ਰੇਲਵੇ ਅਧਿਕਾਰੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਖਬਰ ਮੁਤਾਬਕ ਜਾਫਰ ਐਕਸਪ੍ਰੈਸ ਨੇ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣਾ ਸੀ। ਧਮਾਕੇ ਦਾ ਕਾਰਨ ਇਹ ਸੀ ਕਿ ਟਰੇਨ ਪਲੇਟਫਾਰਮ ‘ਤੇ ਨਹੀਂ ਪਹੁੰਚੀ ਸੀ।