Punjab
ਰੋਪੜ ਦਾ ਮਾਡਲ ਸਕੂਲ ਬੰਦ ਕਰਨ ਦਾ ਕੀਤਾ ਵਿਰੋਧ

ਰੋਪੜ, 16 ਮਾਰਚ(ਅਵਤਾਰ ਸਿੰਘ): ਰੂਪਨਗਰ ਦੇ ਪਾਵਰ ਕੋਮ ਵਲੋਂ ਇੱਕ ਮਾਡਲ ਸਕੂਲ ਚਲਾਇਆ ਜਾ ਰਿਹਾ ਹੈ, ਜਿਸਦੇ ਵਿਚ ਤਕਰੀਬਨ 300 ਵਿਦਿਆਰਥੀ ਪੜ੍ਹਨ ਆਉਂਦੇ ਹਨ। ਇਸ ਸਕੂਲ ਦੇ ਵਿਚ ਪਾਵਰ ਕਲੋਨੀ ਦੇ ਅਲਾਵਾ ਆਲੇ ਦੁਆਲੇ ਦੇ ਬਹੁਤ ਬੱਚੇ ਪੜ੍ਹਦੇ ਹਨ। ਪਰ ਹੁਣ ਪਾਵਰ ਕਾਮ ਦੀ ਮੰਦੀ ਹਾਲਤ ਕਾਰਨ ਸਕੂਲ ਨੂੰ ਬੰਦ ਕਰ ਥਰਮਲ ਪਲਾਂਟ ਨੂੰ ਮਰਜ ਕਰਨ ਦਾ ਫੈਸਲਾ ਲਿਤਾ ਹੈ। ਇਸਦੇ ਚਲਦੇ ਇੱਥੇ ਪੜ੍ਹਨ ਵਾਲੇ ਬੱਚੀਆ ਦੇ ਪਰਿਵਾਰ ‘ਚ ਰੋਸ ਪਾਇਆ ਜਾ ਰਿਹਾ ਹੈ।

ਬੱਚੀਆਂ ਦੇ ਮਾਪੇ ਦਾ ਕਹਿਣਾ ਹੈ ਕਿ ਜੇਕਰ ਇਹ ਸਕੂਲ ਪਾਵਰ ਕੌਮ ਨਹੀਂ ਚਲਾ ਪਾ ਰਿਹਾ ਤਾਂ ਸਰਕਾਰ ਨੂੰ ਆਪਣੇ ਹੱਥਾਂ ‘ਚ ਲੈ ਕੇ ਇਸ ਸਕੂਲ ਨੂੰ ਚਲਾਉਣਾ ਚਾਹੀਦਾ ਹੈ। ਇਸ ਦੇ ਲਈ ਪਰਿਵਾਰ ਵੱਲੋਂ ਧਾਰਨਾ ਪ੍ਰਦਰਸ਼ਨ ਕੀਤਾ ਗਿਆ ‘ਤੇ ਸਰਕਾਰ ਦੇ ਨਾਲ-ਨਾਲ ਪਾਵਰ ਕੌਮ ਦੀ ਮੈਨੇਜਮੇਂਟ ਦੇ ਖ਼ਿਲਾਫ਼ ਨਾਰੇਬਾਜੀ ਵੀ ਕੀਤੀ ਗਈ।