Connect with us

Punjab

ਰੋਪੜ ਨੇੜੇ ਹੋਇਆ ਵੱਡਾ ਹਾਦਸਾ, ਦੋ ਗੱਡੀਆਂ ਦੀ ਹੋਈ ਆਪਸ ‘ਚ ਭਿੜਤ

Published

on

4 ਦਸੰਬਰ 2023:  ਰੋਪੜ ਦੇ ਭੱਠਾ ਸਾਹਿਬ ਚੌਂਕ ਨਜ਼ਦੀਕ ਵੱਡਾ ਸੜਕੀ ਹਾਦਸਾ ਵਾਪਰਿਆ ਹੈ| ਦੱਸ ਦੇਈਏ ਕਿ ਦੋ ਗੱਡੀਆਂ ਆਪਸ ਦੇ ਵਿਚ ਟਕਰਾ ਗਿਆ ਹਨ| ਓਥੇ ਹੀ ਗੰਭੀਰ ਜ਼ਖਮੀਆਂ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਚਸ਼ਮਦੀਦਾਂ ਮੁਤਾਬਿਕ ਪਿੱਛਿਓਂ ਆ ਰਹੀ ਗੱਡੀ ਨੇ ਸੜਕ ਉੱਤੇ ਚੜ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲੀ ਨਜ਼ਰ ਵਿੱਚ ਸੜਕ ਉੱਤੇ ਚੜਨ ਵਾਲੀ ਗੱਡੀ ਦੀ ਗਲਤੀ ਨਜ਼ਰ ਆ ਰਹੀ ਹੈ ਇਸ ਘਟਨਾ ਦੌਰਾਨ ਬਸ ਲੈਣ ਲਈ ਖੜੀ ਇੱਕ ਲੜਕੀ ਅਤੇ ਇੱਕ ਬਜ਼ੁਰਗ ਵੀ ਇਸ ਸੜਕੀ ਹਾਦਸੇ ਦੀ ਚਪੇਟ ਵਿੱਚ ਆ ਗਏ ਹਾਦਸੇ ਦੌਰਾਨ ਗੱਡੀ ਦੀਆਂ ਤਾਕੀਆਂ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਦੂਜੇ ਪਾਸੇ ਡਾਕਟਰ ਨੇ ਕਿਹਾ ਕਿ ਲੜਕੀ ਦੇ ਸਿਰ ਉੱਤੇ ਚੋਟ ਆਈ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਵਿਅਕਤੀ ਨੂੰ ਸਿਟੀ ਸਕੈਨ ਦੇ ਲਈ ਭੇਜ ਦਿੱਤਾ ਗਿਆ ਹੈ