National
ਜਲਦ ਹੀ ਰਾਘਵ ਚੱਢਾ ਦੀ ਦੁਲਹਨ ਬਣੇਗੀ ਪਰਿਣੀਤੀ ਚੋਪੜਾ! ਹੁਣ ਗਾਇਕ ਹਾਰਡੀ ਸੰਧੂ ਨੇ ਵੀ ਦੋਹਾਂ ਦੇ ਰਿਸ਼ਤੇ ਦੀ ਕੀਤੀ ਪੁਸ਼ਟੀ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ਦੀ ਖਬਰ ਲਗਭਗ ਪੱਕੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ‘ਆਪ’ ਨੇਤਾ ਸੰਜੀਵ ਅਰੋੜਾ ਨੇ ਟਵੀਟ ਕਰਕੇ ਦੋਹਾਂ ਨੂੰ ਵਧਾਈ ਦਿੱਤੀ ਸੀ, ਉਥੇ ਹੀ ਹੁਣ ਗਾਇਕ ਅਤੇ ਐਕਟਰ ਹਾਰਡੀ ਸੰਧੂ ਨੇ ਦੋਹਾਂ ਦੇ ਵਿਆਹ ਦੀ ਪੁਸ਼ਟੀ ਕੀਤੀ ਹੈ ਕਿ ਪਰਿਣੀਤੀ ਅਤੇ ਰਾਘਵ ਜਲਦ ਹੀ ਵਿਆਹ ਕਰ ਰਹੇ ਹਨ।
ਅਸਲ ‘ਚ ਇਕ ਇੰਟਰਵਿਊ ਦੌਰਾਨ ਹਾਰਡੀ ਨੇ ਕਿਹਾ ਕਿ ਉਹ ਖੁਸ਼ ਹੈ ਕਿ ਪਰਿਣੀਤੀ ਆਖਰਕਾਰ ਜ਼ਿੰਦਗੀ ‘ਚ ਸੈਟਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਆਖਰਕਾਰ ਅਜਿਹਾ ਹੋ ਰਿਹਾ ਹੈ, ਮੈਂ ਦੋਵਾਂ ਨੂੰ ਵਧਾਈ ਦਿੰਦਾ ਹਾਂ। ਉਸਨੇ ਕਿਹਾ ਕਿ ਜਦੋਂ ਅਸੀਂ ਕੋਡ ਨੇਮ: ਤਿਰੰਗਾ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਅਸੀਂ ਵਿਆਹ ਦੀ ਗੱਲ ਕਰਦੇ ਸੀ ਅਤੇ ਉਹ ਕਹਿੰਦੀ ਸੀ ਕਿ ‘ਮੈਂ ਉਦੋਂ ਹੀ ਵਿਆਹ ਕਰਾਂਗੀ ਜਦੋਂ ਮੈਨੂੰ ਲੱਗੇਗਾ ਕਿ ਮੈਨੂੰ ਸਹੀ ਮੁੰਡਾ ਮਿਲ ਗਿਆ ਹੈ’। ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਉਸਨੇ ਪਰਿਣੀਤੀ ਨਾਲ ਗੱਲ ਕੀਤੀ ਹੈ ਅਤੇ ਉਸਨੂੰ ਫੋਨ ‘ਤੇ ਵਧਾਈ ਦਿੱਤੀ ਹੈ। ਉਸ ਨੇ ਕਿਹਾ ਹਾਂ, ਮੈਂ ਉਸ ਨੂੰ ਫ਼ੋਨ ਕੀਤਾ ਅਤੇ ਵਧਾਈ ਦਿੱਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਸੰਜੀਵ ਅਰੋੜਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਰਾਘਵ ਅਤੇ ਪਰਿਣੀਤੀ ਨੂੰ ਵਿਆਹ ਦੀ ਵਧਾਈ ਦਿੱਤੀ ਸੀ। ਉਨ੍ਹਾਂ ਨੇ ਲਿਖਿਆ, “ਮੈਂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਮਿਲਾਪ ਨੂੰ ਬਹੁਤ ਸਾਰੇ ਪਿਆਰ, ਖੁਸ਼ੀਆਂ ਅਤੇ ਸਹਿਯੋਗ ਦੀ ਬਖਸ਼ਿਸ਼ ਹੋਵੇ। ਮੇਰੀਆਂ ਸ਼ੁੱਭਕਾਮਨਾਵਾਂ!! ਤੁਹਾਨੂੰ ਦੱਸ ਦੇਈਏ ਕਿ ਦੋਵੇਂ ਲਵ ਬਰਡਜ਼ ਕਈ ਵਾਰ ਇਕੱਠੇ ਨਜ਼ਰ ਆ ਚੁੱਕੇ ਹਨ। ਹਾਲ ਹੀ ‘ਚ ਰਾਘਵ ਵੀ ਪਰਿਣੀਤੀ ਨੂੰ ਲੈਣ ਦਿੱਲੀ ਏਅਰਪੋਰਟ ਪਹੁੰਚੇ ਸਨ।