National
ਪਾਸਪੋਰਟ ਸੇਵਾ ਪੋਰਟਲ 5 ਦਿਨ ਰਹੇਗਾ ਬੰਦ

ਪਾਸਪੋਰਟ ਬਣਾਉਣ ਵਾਲਿਆਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਸਪੋਰਟ ਸੇਵਾ ਪੋਰਟਲ ਤਕਨੀਕੀ ਰੱਖ-ਰਖਾਅ ਕਾਰਨ 29 ਅਗਸਤ ਨੂੰ ਸਵੇਰੇ 8 ਵਜੇ ਤੋਂ 2 ਸਤੰਬਰ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਇਸ ਲਈ ਇਸ ਸਮੇਂ ਦੌਰਾਨ ਇਹ ਪ੍ਰਣਾਲੀ ਨਾਗਰਿਕਾਂ ਲਈ ਉਪਲਬਧ ਨਹੀਂ ਹੋਵੇਗੀ।
ਖੇਤਰੀ ਪਾਸਪੋਰਟ ਅਫਸਰ, ਚੰਡੀਗੜ੍ਹ ਦੇ ਅਨੁਸਾਰ, 30 ਅਗਸਤ ਦੀਆਂ ਸਾਰੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਉਮੀਦਵਾਰਾਂ ਨੇ 30 ਅਗਸਤ ਲਈ ਪੁਸ਼ਟੀ ਕੀਤੀ ਨਿਯੁਕਤੀ ਪ੍ਰਾਪਤ ਕੀਤੀ ਹੈ, ਉਨ੍ਹਾਂ ਨੂੰ ਨਿਯੁਕਤੀ ਸੰਬੰਧੀ ਐਸ.ਐਮ.ਐਸ. ਰਾਹੀਂ ਸੂਚਿਤ ਕੀਤਾ ਜਾਵੇਗਾ। ਮੁੱਖ ਦਫ਼ਤਰ, ਸੈਕਟਰ 34-ਏ, ਚੰਡੀਗੜ੍ਹ ਵਿਖੇ ਆਮ ਪੁੱਛਗਿੱਛ ਲਈ ਵਾਕ-ਇਨ ਕਾਊਂਟਰ 30 ਅਗਸਤ ਨੂੰ ਬੰਦ ਰਹੇਗਾ।
29 ਅਗਸਤ 2024 ਵੀਰਵਾਰ 20:00 ਵਜੇ ਤੋਂ 2 ਸਤੰਬਰ 2024, ਸੋਮਵਾਰ 06:00 ਤੱਕ ਤਕਨੀਕੀ ਰੱਖ-ਰਖਾਅ ਲਈ ਬੰਦ ਪੋਰਟਲ ਬੰਦ ਰਹੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 34 ਸਥਿਤ ਖੇਤਰੀ ਪਾਸਪੋਰਟ ਦਫ਼ਤਰ ਦੀਆਂ 30 ਅਗਸਤ ਵਾਲੀਆਂ ਸਾਰੀਆਂ appointment ਰੱਦ ਕੀਤੀਆਂ ਗਈਆ ਹਨ