Corona Virus
ਆਸਟ੍ਰੈਲੀਆਈ ਕ੍ਰਿਕਟਰ ਕਮਿੰਸ ਨੇ ਭਾਰਤ ਦੀ ਮਦਦ ਕਰਦੇ ਹੋਏ ਦਿੱਤੇ 50 ਹਜ਼ਾਰ ਡਾਲਰ
ਪੈਟ ਕਮਿੰਸ ਜੋ ਕਿ ਇਕ ਆਸਟ੍ਰੇਲੀਆਈ ਕ੍ਰਿਰਟਰ ਟੀਮ ਦੇ ਮੈਂਬਰ ਹਨ ਉਨ੍ਹਾਂ ਨੇ ਪੀ.ਐਮ ਕੇਅਰਸ ਫੰਡ ‘ਚ ਸੋਮਵਾਰ ਨੂੰ ਭਾਰਤ ‘ਚ ਕੋਰੋਨਾ ਮਹਾਂਮਾਰੀ ਮਾਮਲਿਆਂ ਨਾਲ ਭਰੇ ਕੁਝ ਹਸਪਤਾਲਾਂ ‘ਚ ਆਕਸੀਜਨ ਦੀ ਸਪਲਾਈ ਲਈ 50 ਹਜ਼ਾਰ ਡਾਲਰ ਦਾਨ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪੈਟ ਪਮਿੰਸ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਇੰਡੀਅਨ ਪ੍ਰੀਮੀਅਰ ਲੀਗ ਜਾਰੀ ਰੱਖਣ ਦਾ ਸਮਰਥਣ ਕਰਦੀ ਹੈ। ਉਹ ਇਹ ਮੰਨਦੀ ਹੈ ਕਿ ਇਸ ਮੁਸ਼ਕਿਲ ਸਮੇਂ ‘ਚ ਇਹ ਕੁਝ ਘੰਟਿਆਂ ਦਾ ਆਨੰਦ ਮੁਹੱਈਆ ਕਰਾਉਂਦੀ ਹੈ। ਨਾਲ ਹੀ ਉਨ੍ਹਾਂ ਆਪਣੇ ਟਵਿਟਰ ਹੈਂਡਲ ‘ਤੇ ਬਿਆਨ ‘ਚ ਇਹ ਐਲਾਨ ਕੀਤਾ ਤੇ ਨਾਲ ਹੀ ਆਪਣੇ ਖਿਡਾਰੀ ਸਾਥੀਆਂ ਨੂੰ ਵੀ ਇਹ ਕਰਨ ਦੀ ਅਪਿਲ ਕੀਤੀ। ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਬੁਰੇ ਹਾਲਾਤਾਂ ਤੋਂ ਗੁਦਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਹੈ ਕਿ ਇਸ ਤੇ ਇੱਥੇਂ ਕਾਫੀ ਚਰਚਾ ਹੋ ਰਹੀ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ ਜਾਰੀ ਰਹਿਣਾ ਸਹੀ ਹੈ। ਕੋਰੋਨਾ ਦੀ ਦੂਜੀ ਲਹਿਰ ਦੀ ਦਰ ਕਾਫੀ ਜ਼ਿਆਦਾ ਬਣੀ ਹੋਈ ਹੈ। ਪੈਟ ਨੇ ਕਿਹਾ ਕਿ ਮੈਨੂੰ ਸਲਾਹ ਦਿੱਤੀ ਗਈ ਹੈ ਕਿ ਭਾਰਤ ਸਰਕਾਰ ਇਹ ਸਮਝਦੀ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਨਾਲ ਤਾਲਾਬੰਦੀ ‘ਚ ਰਹਿ ਰਹੇ ਲੋਕਾਂ ਨੂੰ ਹਰ ਦਿਨ ਕੁਝ ਘੰਟੇ ਆਨੰਦ ਤੇ ਰਾਹਤ ਮਿਲਦੀ ਹੈ। ਜਦ ਕਿ ਦੇਸ਼ ਮੁਸ਼ਕਿਲ ਸਮੇਂ ਤੋਂ ਗੁਦਰ ਰਿਹਾ ਹੈ। ਦੇਸ਼ ‘ਚ ਕੋਰੋਨਾ ਮਾਮਲਿਆਂ ਦਾ ਦਿਨ ਪ੍ਰਤੀਦਿਨ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦੇਸ਼ ਕੁਲ ਇਕ ਦਿਨ ਦੇ ਕੁਲ ਮਿਲਾ ਕੇ 3.53 ਲੱਖ ਮਾਮਲੇ ਦਰਜ ਕੀਤੇ ਗਏ ਹਨ।