Connect with us

Punjab

ਪੰਜਾਬ ‘ਚ ਲੋਕਾਂ ਨੂੰ ਠਾਰਨ ਲੱਗੀ ਕੜਾਕੇ ਦੀ ਠੰਢ !

Published

on

PUNJAB WEATHER : ਪੰਜਾਬ ‘ਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ। ਹਰ ਰੋਜ਼ ਤਾਪਮਾਨ ਘਟਦਾ ਜਾ ਰਿਹਾ ਹੀ। ਪੰਜਾਬ ਦੇ ਕਈ ਸੂਬਿਆਂ ‘ਚ 3 ਡਿਗਰੀ ਤਾਪਮਾਨ ਪਹੁੰਚ ਗਿਆ। ਸਵੇਰੇ ਸਵੇਰੇ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਅਤੇ ਠੰਡੀਆਂ ਹਵਾਵਾਂ ਵੀ ਚੱਲਦੀਆਂ ਹਨ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਦੀ ਲਹਿਰ ਚੱਲ ਰਹੀ ਹੈ। ਸਵੇਰੇ ਤੇ ਸ਼ਾਮ ਨੂੰ ਠੰਢ ਕਾਫ਼ੀ ਵਧਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ 8 ਜ਼ਿਲ੍ਹਿਆਂ ‘ਚ ਠੰਢ ਦੀ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸਵੇਰੇ ਸਵੇਰੇ ਧੁੰਦ ਵੀ ਪੈ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ, ਸੂਬੇ ਵਿੱਚ ਤਾਪਮਾਨ 0.6 ਡਿਗਰੀ ਘੱਟ ਗਿਆ ਹੈ, ਜੋ ਕਿ ਆਮ ਨਾਲੋਂ 1.6 ਡਿਗਰੀ ਘੱਟ ਹੈ।

ਮੌਸਮ ਵਿਭਾਗ ਦੇ ਮੁਤਾਬਕ , ਉੱਤਰੀ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਉੱਪਰੀ ਹਵਾ ਵਿੱਚ ਇੱਕ ਪੱਛਮੀ ਗੜਬੜ ਸਰਗਰਮ ਹੋ ਗਈ ਹੈ। ਨਤੀਜੇ ਵਜੋਂ, ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਮੌਸਮ ਨੂੰ ਪ੍ਰਭਾਵਿਤ ਕਰਨਗੀਆਂ। ਇਸ ਦੌਰਾਨ, ਅੱਜ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ, ਜਲੰਧਰ ਅਤੇ ਮੋਗਾ ਵਿੱਚ ਸੀਤ ਲਹਿਰ ਆਵੇਗੀ। ਸਾਰੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਤੋਂ 8.6 ਡਿਗਰੀ ਤੱਕ ਰਿਹਾ।