National
California ‘ਚ ਹੋਇਆ ਜਹਾਜ਼ CRASH

CALIFORNIA PLANE CRASH : 2025 ਦੇ ਸ਼ੁਰੂ ਹੁੰਦੇ ਹੀ ਜਹਾਜ਼ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ । ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਹਲਚਲ ਮਚ ਗਈ ਹੈ। ਜਹਾਜ਼ ਇੱਕ ਗੋਦਾਮ ਦੀ ਛੱਤ ਨਾਲ ਟਕਰਾ ਗਿਆ। ਹਾਦਸੇ ਦੇ ਸਮੇਂ ਗੋਦਾਮ ਵਿੱਚ 100 ਤੋਂ ਵੱਧ ਲੋਕ ਮੌਜੂਦ ਸਨ। ਜਹਾਜ਼ ਹਾਦਸੇ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 15 ਲੋਕ ਜ਼ਖਮੀ ਹੋ ਗਏ ਹਨ ।
ਹਾਦਸਾ ਕਿਵੇਂ ਅਤੇ ਕਦੋਂ ਵਾਪਰਿਆ ….
ਇਹ ਜਹਾਜ਼ ਹਾਦਸਾ ਕੈਲੀਫੋਰਨੀਆ ਵਿੱਚ ਵਾਪਰਿਆ ਹੈ। ਇਹ ਹਾਦਸਾ ਇੱਕ ਵੱਡੇ ਗੋਦਾਮ ਦੀ ਛੱਤ ਨਾਲ ਜਹਾਜ਼ ਟਕਰਾਉਣ ‘ਤੇ ਵਾਪਰਿਆ। ਇਸ ਜਹਾਜ਼ ਹਾਦਸੇ ‘ਚ ਘੱਟੋ-ਘੱਟ 2 ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 15 ਲੋਕ ਜ਼ਖਮੀ ਹਨ। ਇਸ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦਾ ਬਚਾਅ ਹੋ ਗਿਆ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।