Connect with us

International

ਅਮਰੀਕਾ ‘ਚ ਹਾਦਸਾਗ੍ਰਸਤ ਹੋਇਆ ਜਹਾਜ਼, ਵੀਡੀਓ ਸੋਸ਼ਲ਼ ਮੀਡੀਆ ‘ਤੇ ਹੋਈ ਵਾਇਰਲ

Published

on

ਅਮਰੀਕਾ ਵਿੱਚ ਇਕ ਜਹਾਜ਼ ਹਾਦਸਾ ਗ੍ਰਸਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪਤਾ ਲੱਗਿਆ ਹੈ ਕਿ ਇਹ ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਸੀ, ਜੋ ਕਿ ਹਾਦਸੇ ਦਾ ਸ਼ਿਕਾਰ ਹੋ ਕੇ ਸਮੁੰਦਰ ‘ਚ ਡਿੱਗ ਪਿਆ। ਹਾਦਸੇ ਦੌਰਾਨ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਪਰ ਪਾਇਲਟ ਬਚ ਗਏ। ਪਾਇਲਟਾਂ ਨੂੰ ਮਛੇਰਿਆਂ ਅਤੇ ਤੱਟ ਰੱਖਿਅਕਾਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਗਿਆ।

ਦੱਸਣਯੋਗ ਹੈ ਕਿ ਇਹ ਹਾਦਸਾ ਸੈਨ ਡਿਏਗੋ ਦੇ ਨੇੜੇ ਵਿਡਬੇ ਟਾਪੂ ‘ਤੇ ਵਾਪਰਿਆ। ਇੱਥੇ ਇਕ ਅਮਰੀਕੀ ਨੇਵੀ EA-18G ਗ੍ਰੋਲਰ ਜੈੱਟ ਹਾਦਸਾਗ੍ਰਸਤ ਹੋ ਗਿਆ। ਇਹ ਪਿਛਲੇ ਚਾਰ ਮਹੀਨਿਆਂ ਵਿਚ ਵਿਡਬੇ ਆਈਲੈਂਡ ‘ਤੇ ਅਮਰੀਕੀ ਜਲ ਸੈਨਾ ਦੇ ਏਅਰਬੈਸ ‘ਤੇ ਦੂਜਾ ਹਾਦਸਾ ਹੈ, ਜਦਕਿ ਪਿਛਲੇ ਡੇਢ ਮਹੀਨਿਆਂ ਵਿਚ ਅਮਰੀਕੀ ਫ਼ੌਜ ਨਾਲ ਜੁੜਿਆ ਇਹ ਦੂਜਾ ਹਾਦਸਾ ਹੈ।

ਜੈੱਟ ਜਹਾਜ਼ ਨੇ ਭਾਰਤੀ ਸਮੇਂ ਅਨੁਸਾਰ ਬੁਧਵਾਰ ਸਵੇਰੇ ਲਗਭਗ 10:15 ਵਜੇ ਉਡਾਣ ਭਰੀ, ਪਰ ਕੁੱਝ ਹੀ ਪਲਾਂ ਵਿਚ ਇਹ ਕੰਟਰੋਲ ਗੁਆ ਬੈਠਾ ਅਤੇ ਸੈਨ ਡਿਏਗੋ ਖਾੜੀ ਵਿਚ ਹਾਦਸਾਗ੍ਰਸਤ ਹੋ ਗਿਆ। ਦੋਵੇਂ ਕ੍ਰੂ ਮੈਂਬਰ ਸਮੇਂ ਸਿਰ ਬਾਹਰ ਨਿਕਲ ਗਏ ਅਤੇ ਪਾਣੀ ਵਿਚ ਡਿੱਗ ਗਏ, ਜਿੱਥੇ ਉਨ੍ਹਾਂ ਨੂੰ ਮਛੇਰਿਆਂ ਅਤੇ ਅਮਰੀਕੀ ਤੱਟ ਰੱਖਿਅਕਾਂ ਨੇ ਲਗਭਗ 10 ਮਿੰਟਾਂ ਦੇ ਅੰਦਰ ਬਚਾਇਆ। ਦੋਵੇਂ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀ ਪੁਸ਼ਟੀ ਅਮਰੀਕੀ ਤੱਟ ਰੱਖਿਅਕ ਬਲ ਦੇ ਬੁਲਾਰੇ ਪੈਟੀ ਅਫ਼ਸਰ ਕ੍ਰਿਸਟੋਫਰ ਸੈਪੀ ਨੇ ਕੀਤੀ।

ਰਿਪੋਰਟਾਂ ਮੁਤਾਬਕ ਦੋ-ਸੀਟਾਂ ਵਾਲੇ ਜੈੱਟ ਨੂੰ ਇਲੈਕਟ੍ਰਾਨਿਕ ਅਟੈਕ ਸਕੁਐਡਰਨ (VAQ) 135 ਦੇ ਤਹਿਤ NAS ਵਿਡਬੇ ਆਈਲੈਂਡ ਵਿਖੇ ‘ਬਲੈਕ ਰੇਵਨਜ਼’ ਯੂਨਿਟ ਵਿਚ ਤਾਇਨਾਤ ਕੀਤਾ ਗਿਆ ਸੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਜਹਾਜ਼ ਕੈਲੀਫੋਰਨੀਆ ਕਿਉਂ ਗਿਆ। ਬੁਧਵਾਰ ਦੁਪਹਿਰ ਤਕ, ਇਸ ਦਾ ਮਲਬਾ ਖਾੜੀ ਦੇ ਅੰਦਰ ਹੀ ਰਿਹਾ। ਦੂਜੇ ਪਾਸੇ ਤਾਜ਼ਾ ਹਾਦਸੇ ਦੇ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਹਨ ਅਤੇ ਅਮਰੀਕੀ ਜਲ ਸੈਨਾ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ।

CREATED BY: AKANKSHA SHARMA