National
PM ਮੋਦੀ ਨੇ ਰਵਾਨਾ ਕੀਤਾ ਨਮੋ ਭਾਰਤ ਟ੍ਰੇਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਭਗ 4,600 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਦੇ ਵਿਚਕਾਰ ਦਿੱਲੀ-ਗਾਜ਼ੀਆਬਾਦ-ਮੇਰਠ ਨਮੋ ਭਾਰਤ ਕੋਰੀਡੋਰ ਦੇ 13 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਕੀਤਾ।
ਇਸ ਦੌਰਾਨ ਪੀਐਮ ਮੋਦੀ ਨੇ ਨਮੋ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਨਮੋ ਭਾਰਤ ਟਰੇਨ ‘ਤੇ ਸਵਾਰ ਹੋ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਾਬਾਦ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਸਟੇਸ਼ਨ ਤੱਕ ਦਾ ਸਫਰ ਕੀਤਾ। ਜਿਸ ਲਈ ਗਾਜ਼ੀਆਬਾਦ ਦੇ ਲੋਨੀ ਤੋਂ ਵਿਧਾਇਕ ਨੰਦਕਿਸ਼ੋਰ ਗੁਰਜਰ ਨੇ ਸਵਾਗਤ ਕੀਤਾ ਹੈ।