Uncategorized
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਪੀਐਮ ਕਿਸਾਨ ਯੋਜਨਾ’ ਕੀਤਾ ਗਿਆ ਜਾਰੀ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਥੋੜ੍ਹੀ ਦੇਰ ‘ਚ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਮਿਲਣ ਵਾਲੀ ਵਿੱਤੀ ਲਾਭ ਦੀ 8 ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਦੌਰਾਨ ਅੱਜ 9.5 ਕਰੋੜ ਤੋਂ ਜ਼ਿਆਦਾ ਲਾਭਪਾਤਰੀ ਹਨ ਜਿਨ੍ਹਾਂ ਚੋਂ ਕਿਸਾਨ ਪਰਿਵਾਰਾਂ ਨੂੰ 19 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਟਰਾਂਸਫਰ ਕੀਤੀ ਹੈ। ਇਸ ਨਾਲ ਹੀ ਉਨ੍ਹਾਂ ਨੇ ਭਾਸ਼ਣ ‘ਚ ਇਹ ਵੀ ਕਿਹਾ ਕਿ ਉਹ ਅੱਗੇ ਜਾ ਕੇ ਲਾਭਪਾਤਰੀਆਂ ਨਾਲ ਗੱਲ ਵੀ ਕਰਨਗੇ। ਨਾਲ ਹੀ ਇਸ ਦੌਰਾਨ ਨਰਿੰਦਰ ਸਿੰਘ ਤੋਮਰ ਜੋ ਕਿ ਕੇਂਦਰੀ ਖੇਤੀ ਮੰਤਰੀ ਹਨ ਉਹ ਵੀ ਮੌਜੂਜ ਰਹਿਣਗੇ। ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਉਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮੇਗਾਲਿਆ, ਜੰਮੂ ਤੇ ਕਸ਼ਮੀਰ ਵਰਗੇ ਪੰਜ ਸੂਬਿਆਂ ਕਿਸਾਨਾਂ ਨਾਲ ਗੱਲ ਵੀ ਕੀਤੀ ਗਈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਅਸੀਂ ਇਹ ਗੱਲ ਬਹੁਤ ਹੀ ਚੁਣੌਤੀਪੂਰਨ ਸਮੇਂ ‘ਚ ਕਰ ਰਹੇ ਹਨ। ਇਸ ਕੋਰੋਨਾ ਕਾਲ ‘ਚ ਵੀ ਦੇਸ਼ ਦੇ ਕਿਸਾਨਾਂ ਨੇ ਸਾਡੇ ਖੇਤੀ ਖੇਤਰ ‘ਚ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਅਨਾਜ ਦੀ ਰਿਕਾਰਡ ਪੈਦਾਵਾਰ ਕੀਤੀ ਹੈ। ਅੱਜ ਅਕਸ਼ੈ ਤ੍ਰਿਤੀਆ ਦਾ ਪਾਵਨ ਤਿਉਹਾਰ ਹੈ, ਖੇਤੀ ਦੇ ਨਵੇਂ ਚੱਕਰ ਦੀ ਸ਼ੁਰੂਆਤ ਦਾ ਸਮਾਂ ਹੈ ਤੇ ਅੱਜ ਹੀ ਕਰੀਬ 19 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਟਰਾਂਸਫਰ ਕੀਤੇ ਗਏ ਹਨ। ਇਸ ਦਾ ਫਾਇਦਾ ਕਰੀਬ-ਕਰੀਬ 10 ਕਰੋੜ ਕਿਸਾਨਾਂ ਨੂੰ ਹੋਵੇਗਾ।
ਪੀਐੱਮ-ਕਿਸਾਨ ਯੋਜਨਾ ਤਹਿਤ ਪਾਤਰ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਮਹੀਨਾ 6,000 ਰੁਪਏ ਦੀ ਵਿੱਤੀ ਮਦਦ ਉਪਲੱਬਧ ਕਰਵਾਈ ਜਾਂਦੀ ਹੈ। ਜਿਸ ਦਾ ਭੁਗਤਾਨ 2,000 ਰੁਪਏ ਦੀ ਤਿੰਨ ਕਿਸ਼ਤਾਂ ‘ਚ ਕੀਤਾ ਜਾਂਦਾ ਹੈ। ਇਸ ਰਾਸ਼ੀ ਨੂੰ ਸਿੱਧੇ ਲਾਭਪਾਤਰਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕੀਤਾ ਜਾਂਦਾ ਹੈ। ਯੋਜਨਾ ਤਹਿਤ ਅਜੇ ਤਕ ਕਿਸਾਨ ਪਰਿਵਾਰਾਂ ਨੂੰ 1.15 ਲੱਖ ਕਰੋੜ ਰੁਪਏ ਦੀ ਧਨਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਨੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਇਹ ਯੋਜਨਾ ਚਲਾਈ ਹੈ।