Connect with us

National

PM MODI 5 ਫਰਵਰੀ ਨੂੰ ਮਹਾਂਕੁੰਭ ​​ਦਾ ਕਰਨਗੇ ਦੌਰਾ

Published

on

NARENDRA MODI : ਮਹਾਕੁੰਭ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਫਰਵਰੀ ਨੂੰ ਪ੍ਰਯਾਗਰਾਜ ਦਾ ਦੌਰਾ ਕਰ ਸਕਦੇ ਹਨ। ਆਉਣ ਵਾਲੀ 5 ਫਰਵਰੀ ਨੂੰ, ਪ੍ਰਧਾਨ ਮੰਤਰੀ ਮੋਦੀ ਮਹਾਂਕੁੰਭ ​​ਵਿੱਚ ਪਵਿੱਤਰ ਡੁਬਕੀ ਲਗਾਉਣਗੇ। ਜਾਣਕਾਰੀ ਮੁਤਾਬਕ , ਪ੍ਰਧਾਨ ਮੰਤਰੀ ਮੋਦੀ ਦਾ ਪ੍ਰਯਾਗਰਾਜ ਦੌਰਾ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਣ ਵਾਲਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹਾਕੁੰਭ ਭਗਦੜ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਸੀ।

ਉਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਵੀ ​​ਜਾਣਗੇ ਮਹਾਂਕੁੰਭ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਮਹਾਂਕੁੰਭ ​​ਵਿੱਚ ਪਵਿੱਤਰ ਡੁਬਕੀ ਲਗਾਉਣ ਲਈ ਜਾਣਗੇ। ਉਪ ਰਾਸ਼ਟਰਪਤੀ 1 ਫਰਵਰੀ ਨੂੰ ਪ੍ਰਯਾਗਰਾਜ ਜਾਣਗੇ, ਜਦੋਂ ਕਿ ਰਾਸ਼ਟਰਪਤੀ ਮੁਰਮੂ 10 ਫਰਵਰੀ ਨੂੰ ਮਹਾਂਕੁੰਭ ​​ਦਾ ਦੌਰਾ ਕਰਨਗੇ।